ਸ਼ਹਿਨਾਜ਼ ਗਿੱਲ ਨੇ ਸੈਲਫੀ ਲੈਣ ਆਏ ਸ਼ਖਸ ਨੂੰ ਕਿਹਾ ‘ਮਾਮੇ ਤੂੰ ਫੋਟੋਆਂ ਕਲਿੱਕ ਕਰਵਾ ਕਰਵਾ ਕੇ ਥੱਕਦਾ ਨਹੀਂ’

written by Shaminder | November 24, 2022 04:12pm

ਸ਼ਹਿਨਾਜ਼ ਗਿੱਲ (Shehnaaz Gill ) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਦੇ ਨਾਲ ਇੱਕ ਸਰਦਾਰ ਸੈਲਫੀ ਲੈਣ ਦੇ ਲਈ ਆਉਂਦਾ ਹੈ । ਜਿਸ ‘ਤੇ ਸ਼ਹਿਨਾਜ਼ ਗਿੱਲ ਆਪਣੇ ਇਸ ਪ੍ਰਸ਼ੰਸਕ ਨੂੰ ਕਹਿੰਦੀ ਹੈ ਕਿ ‘ਮਾਮੇ ਤੂੰ ਫੋਟੋਆਂ ਖਿਚਵਾ ਖਿਚਵਾ ਕੇ ਥੱਕਦਾ ਨਹੀਂ’ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ ।

shehnaaz gill with mother Image Source: Instagram

ਹੋਰ ਪੜ੍ਹੋ : ਸੁਨੀਲ ਸ਼ੈੱਟੀ ਨੇ ਧੀ ਆਥੀਆ ਸ਼ੈੱਟੀ ਦੇ ਵਿਆਹ ਦੀ ਕੀਤੀ ਪੁਸ਼ਟੀ, ਕਿਹਾ ‘ਜਲਦੀ ਹੋ ਰਿਹਾ ਹੈ ਵਿਆਹ’

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਚ ਨਜ਼ਰ ਆਏਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਸ਼ਹਿਨਾਜ਼ ਗਿੱਲ ਬਿੱਗ ਬੌਸ ਨੂੰ ਲੈ ਕੇ ਕਾਫੀ ਚਰਚਾ ‘ਚ ਆਈ ਸੀ ।

Shehnaaz Image Source: Instagram

ਹੋਰ ਪੜ੍ਹੋ : ਅਦਾਕਾਰ ਅਨੂੰ ਕਪੂਰ ਦੇ ਨਾਲ ਲੱਖਾਂ ਦੀ ਠੱਗੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਇਸ ਸ਼ੋਅ ਦੇ ਨਾਲ ਹੀ ਸ਼ਹਿਨਾਜ਼ ਗਿੱਲ ਨੂੰ ਪਛਾਣ ਮਿਲੀ । ਸਿਧਾਰਥ ਸ਼ੁਕਲਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਨੇ ਕਈ ਪ੍ਰੋਜੈਕਟਸ ‘ਚ ਇੱਕਠੇ ਕੰਮ ਵੀ ਕੀਤਾ ਸੀ ।

shehnaaz gill With Father

ਪਰ ਸਿਧਾਰਥ ਦੀ ਅਚਾਨਕ ਹੋਈ ਮੌਤ ਨੇ ਸ਼ਹਿਨਾਜ਼ ਨੂੰ ਤੋੜ ਕੇ ਰੱਖ ਦਿੱਤਾ ਸੀ । ਪਰ ਹੌਲੀ ਹੌਲੀ ਉਸ ਦੀ ਜ਼ਿੰਦਗੀ ਪਟਰੀ ‘ਤੇ ਆ ਗਈ ਅਤੇ ਹੁਣ ਸ਼ਹਿਨਾਜ਼ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਰਹੀ ਹੈ ।

 

View this post on Instagram

 

A post shared by Voompla (@voompla)

You may also like