ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤਾ ਆਪਣਾ ਕਿਊਟ ਲੁੱਕ ਵਾਲਾ ਫੋਟੋ, ਕੁਝ ਹੀ ਘੰਟਿਆਂ 'ਚ ਆਏ ਲੱਖਾਂ ਹੀ ਲਾਈਕਸ

Written by  Lajwinder kaur   |  April 02nd 2020 05:44 PM  |  Updated: April 02nd 2020 05:44 PM

ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤਾ ਆਪਣਾ ਕਿਊਟ ਲੁੱਕ ਵਾਲਾ ਫੋਟੋ, ਕੁਝ ਹੀ ਘੰਟਿਆਂ 'ਚ ਆਏ ਲੱਖਾਂ ਹੀ ਲਾਈਕਸ

ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਕੁਝ ਸਮੇਂ ਪਹਿਲਾਂ ਹੀ ਆਪਣਾ ਕਿਊਟ ਜਿਹਾ ਫੋਟੋ ਅਪਲੋਡ ਕੀਤਾ ਹੈ । ਜੋ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਕੁਝ ਹੀ ਸਮੇਂ ‘ਚ ਇਸ ਫੋਟੋ ਨੂੰ 496,666 ਲਾਈਕਸ ਆ ਚੁੱਕੇ ਨੇ । ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ -ਜ਼ਿੰਦਗੀ ਆਸ਼ੀਰਵਾਦ ਹੈ ।

 

View this post on Instagram

 

Life is a blessing ??

A post shared by Shehnaaz Shine (@shehnaazgill) on

ਹੋਰ ਵੇਖੋ :ਯੋਗਰਾਜ ਸਿੰਘ ਹੋਏ 62 ਸਾਲਾਂ ਦੇ, ਇਸ ਵਜ੍ਹਾ ਕਰਕੇ ਛੱਡਣਾ ਪਿਆ ਸੀ ਕ੍ਰਿਕੇਟ ਦਾ ਮੈਦਾਨ, ਪਰ ਅਦਾਕਾਰੀ ਦੇ ਖੇਤਰ ‘ਚ ਗੱਡੇ ਝੱਡੇ

ਉਨ੍ਹਾਂ ਨੇ ਫੋਟੋ ‘ਚ ਬੇਬੀ ਪਿੰਕ ਰੰਗ ਦਾ ਨਾਈਟ ਸੂਟ ਪਹਿਣਿਆ ਹੋਇਆ ਹੈ, ਜਿਸ ‘ਚ ਉਹ ਬਹੁਤ ਹੀ ਪਿਆਰੀ ਨਜ਼ਰ ਆ ਰਹੇ ਨੇ । ਚੁਲਬੁਲੇ ਅੰਦਾਜ਼ ਵਾਲੀ ਸ਼ਹਿਨਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਜਿਸ ਦੇ ਚੱਲਦੇ ਉਨ੍ਹਾਂ ਦੇ ਇੰਸਟਾਗ੍ਰਾਮ ਫਲੋਅਰਸ ਦੀ ਗਿਣਤੀ ਵੱਧ 4.2 ਮਿਲੀਅਨ ਹੋ ਗਈ ਹੈ ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਭੁੱਲਾ ਦੁੰਗਾ’ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਇਸ ਗੀਤ ‘ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਲਵ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਦਰਸ਼ਨ ਰਾਵਲ ਦੇ ਇਸ ਗੀਤ ‘ਚ ਦੋਵੇਂ ਨੇ ਅਦਾਕਾਰੀ ਕਰਕੇ ਖੂਬ ਸੁਰਖੀਆਂ ਬਟੋਰੀਆਂ ਨੇ । ਸ਼ਹਿਨਾਜ਼ ਇਸ ਤੋਂ ਪਹਿਲਾਂ ਵੀ ਪੰਜਾਬੀ ਗੀਤਾਂ ‘ਚ ਅਦਾਕਾਰੀ ਕਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network