ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਬਣਾਇਆ ਕਰਨ ਔਜਲਾ ਦੇ ਗੀਤ ‘ਤੇ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ

written by Lajwinder kaur | March 01, 2020

ਪੰਜਾਬੀ ਗਾਇਕਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਏਨੀਂ ਦਿਨੀਂ ਟੀਵੀ ਅਤੇ ਸ਼ੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ । ਆਪਣੀ ਕਿਊਟ ਆਦਾਵਾਂ ਦੇ ਨਾਲ ਉਹ ਦਰਸ਼ਕਾਂ ਦਾ ਖੂਬ ਐਂਟਰਟੇਨਮੈਂਟ ਕਰ ਰਹੀ ਹੈ । ਜਿਸਦੇ ਚੱਲਦੇ ਉਨ੍ਹਾਂ ਦਾ ਭਰਾ ਸ਼ਹਿਬਾਜ਼ ਗਿੱਲ ਵੀ ਐਂਟਰਟੇਨਮੈਂਟ ਦੇ ਮਾਮਲੇ ‘ਚ ਸ਼ਹਿਨਾਜ਼ ਤੋਂ ਘੱਟ ਨਹੀਂ ਹੈ ।

View this post on Instagram

 

GOOD MORNING G

A post shared by Shehbazbadesha (@badeshashehbaz) on

ਹੋਰ ਵੇਖੋ:ਟਾਈਗਰ ਸ਼ਰਾਫ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ‘ਹੀਰੋਪੰਤੀ 2’ ਦੇ ਫਰਸਟ ਲੁੱਕ ਨੂੰ ਕੁਝ ਹੀ ਘੰਟਿਆਂ ‘ਚ ਆਏ ਇੱਕ ਮਿਲੀਅਨ ਤੋਂ ਵੱਧ ਲਾਈਕਸ

ਜਿਸਦੇ ਚੱਲਦੇ ਸ਼ਹਿਬਾਜ਼ ਗਿੱਲ ਨੂੰ ਵੀ ਦਰਸ਼ਕਾਂ ਖੂਬ ਪਸੰਦ ਕਰ ਰਹੇ ਨੇ । ਉਨ੍ਹਾਂ ਦੇ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਨੇ । ਹਾਲ ਹੀ ‘ਚ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਕਰਨ ਔਜਲਾ ਦੇ ਡੀਲ ਗੀਤ ਦੇ ਬੋਲਾਂ ਉੱਤੇ ਅਦਾਕਾਰੀ ਕਰਦੇ ਹੋਏ ਆਪਣਾ ਟਿਕ ਟੋਕ ਵੀਡੀਓ ਬਣਾਇਆ ਹੈ । ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਨੇ ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਟੀਵੀ ਦੇ ਇੱਕ ਹੋਰ ਰਿਆਲਟੀ ਸ਼ੋਅ ‘ਮੁਝ ਸੇ ਸ਼ਾਦੀ ਕਰੋਗੇ’ ‘ਚ ਨਜ਼ਰ ਆ ਰਹੇ ਨੇ । ਇਸ ਸ਼ੋਅ ‘ਚ ਸ਼ਹਿਬਾਜ਼ ਗਿੱਲ ਵੀ ਮਸਤੀ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ ਲਗਾਉਂਦੇ ਹੋਇਆ ਨਜ਼ਰ ਆ ਰਿਹਾ ਹੈ । ਸ਼ਹਿਨਾਜ਼ ਗਿੱਲ ਜੋ ਪੰਜਾਬੀ ਗੀਤਾਂ ‘ਚ ਕਾਫੀ ਸਰਗਰਮ ਨੇ । ਇਸ ਤੋਂ ਇਲਾਵਾ ਉਹ ਪਿਛਲੇ ਸਾਲ ਪੰਜਾਬੀ ਫ਼ਿਲਮ ਕਾਲਾ ਸ਼ਾਹ ਕਾਲਾ ਤੇ ਡਾਕਾ ‘ਚ ਅਦਾਕਾਰੀ ਕਰ ਚੁੱਕੇ ਨੇ ।

You may also like