ਅਨਮੋਲ ਗਗਨ ਮਾਨ ਦੇ ਗੀਤ 'ਸ਼ੇਰਨੀ' ਦਾ ਟੀਜ਼ਰ ਆਇਆ ਸਾਹਮਣੇ,ਦਾਜ ਦੇ ਲੋਭੀਆਂ ਨੂੰ ਟੀਜ਼ਰ 'ਚ ਮੂੰਹ ਤੋੜ ਜਵਾਬ ਦਿੰਦੀ ਨਜ਼ਰ ਆਈ ਗਾਇਕਾ

Written by  Shaminder   |  November 14th 2019 11:17 AM  |  Updated: November 14th 2019 11:17 AM

ਅਨਮੋਲ ਗਗਨ ਮਾਨ ਦੇ ਗੀਤ 'ਸ਼ੇਰਨੀ' ਦਾ ਟੀਜ਼ਰ ਆਇਆ ਸਾਹਮਣੇ,ਦਾਜ ਦੇ ਲੋਭੀਆਂ ਨੂੰ ਟੀਜ਼ਰ 'ਚ ਮੂੰਹ ਤੋੜ ਜਵਾਬ ਦਿੰਦੀ ਨਜ਼ਰ ਆਈ ਗਾਇਕਾ

ਅਨਮੋਲ ਗਗਨ ਮਾਨ ਦੇ ਗੀਤ 'ਸ਼ੇਰਨੀ' ਜਿਸ ਦਾ ਕਿ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ । ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੇ ਇਸ ਮੋਸਟ ਅਵੇਟਡ ਗੀਤ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ । ਇਸ ਟੀਜ਼ਰ 'ਚ ਸਮਾਜ ਦੀ ਸਭ ਤੋਂ ਵੱਡੀ ਕੁਰੀਤੀ ਦਾਜ ਦੀ ਗੱਲ ਕੀਤੀ ਗਈ ਹੈ ।

ਹੋਰ ਵੇਖੋ:ਗਾਇਕਾ ਅਨਮੋਲ ਗਗਨ ਮਾਨ ਲੈ ਕੇ ਆ ਰਹੀ ਹੈ ਧਾਰਮਿਕ ਗੀਤ ‘ਨਾਨਕ’

ਇਸ ਦੇ ਨਾਲ ਹੀ ਇਹ ਵੀ ਦਿਖਾਇਆ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਦਾਜ ਦੀ ਮੰਗ ਕਰਨ ਵਾਲਿਆਂ ਦਾ ਇੱਕ ਧੀ ਕਿਵੇਂ ਮੂੰਹ ਤੋੜਦੀ ਹੈ । ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਗੀਤ ਦਾਜ ਵਰਗੀ ਲਾਹਨਤ 'ਤੇ ਅਧਾਰਿਤ ਹੀ ਹੋਵੇਗਾ ।

https://www.instagram.com/p/B4pBJdOHqgA/

ਪਰ ਇਹ ਪਤਾ ਲੱਗੇਗਾ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ।ਗੀਤ ਨੂੰ ਮਿਊਜ਼ਿਕ ਹਕੀਮ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਸਿਮਰਨ ਕੌਰ ਨੇ ਲਿਖੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਨਮੋਲ ਗਗਨ ਮਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਧਾਰਮਿਕ ਗੀਤ 'ਨਾਨਕ' ਲੈ ਕੇ ਆਏ ਸਨ ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network