ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਬਿਆਨ ਕਰਦੀ ਫ਼ਿਲਮ ‘ਸ਼ਿਕਾਰਾ ਦ ਅਨਟੋਲਡ ਸਟੋਰੀ ਆਫ਼ ਕਸ਼ਮੀਰੀ ਪੰਡਿਤ’ ਦਾ ਟ੍ਰੇਲਰ ਰਿਲੀਜ਼

written by Shaminder | January 07, 2020

ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਬਿਆਨ ਕਰਦੀ ਫ਼ਿਲਮ 'ਸ਼ਿਕਾਰਾ ਦ ਅਨਟੋਲਡ ਸਟੋਰੀ ਆਫ਼ ਕਸ਼ਮੀਰੀ ਪੰਡਿਤ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਇਸ ਫ਼ਿਲਮ 'ਚ ਆਦਿਲ ਖ਼ਾਨ ਸ਼ਿਵ ਕੁਮਾਰ ਦਾ ਕਿਰਦਾਰ ਨਿਭਾ ਰਹੇ ਹਨ ਜਦੋਂਕਿ ਕੁੜੀ ਦਾ ਨਾਂਅ ਸਾਦੀਆ ਹੈ ਜੋ ਕਿ ਸ਼ਾਂਤੀ ਦੇ ਕਿਰਦਾਰ 'ਚ ਨਜ਼ਰ ਆਏਗੀ ।ਇਸ ਫ਼ਿਲਮ 'ਚ ਵਿਧੂ ਵਿਨੋਦ ਚੋਪੜਾ ਨੇ ਕਸ਼ਮੀਰ 'ਚ 90 ਦੇ ਦਹਾਕੇ 'ਚ ਹੋਈਆਂ ਘਟਨਾਵਾਂ ਨਾਲ ਪ੍ਰਭਾਵਿਤ ਹੋਏ ਕਸ਼ਮੀਰੀ ਪੰਡਿਤਾਂ ਦੀ ਸਥਿਤੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਹੋਰ ਵੇਖੋ:ਰਾਖੀ ਸਾਵੰਤ ਦੀਆਂ ਤਸਵੀਰਾਂ ‘ਤੇ ਉੱਠਿਆ ਵਿਵਾਦ, ਲੋਕਾਂ ਨੇ ਇਸ ਤਰ੍ਹਾਂ ਦੇ ਕੀਤੇ ਕਮੈਂਟ ਫ਼ਿਲਮ 7 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਕੀਤਾ ਜਾ ਰਿਹਾ ਹੈ। ਫ਼ਿਲਮ 'ਚ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਦਿਖਾਉਣ ਦੇ ਨਾਲ ਉਸ ਸਮੇਂ ਜੋ ਕਸ਼ਮੀਰ 'ਚ ਹਾਲਾਤ ਸੀ, ਉਸ ਨੂੰ ਵੀ ਦਿਖਾਇਆ ਗਿਆ ਹੈ। ਨਾਲ ਹੀ ਕਸ਼ਮੀਰ 'ਚ ਹੋਈ ਇਸ ਘਟਨਾ 'ਤੇ ਪਾਕਿਸਤਾਨ ਨੇ ਰਿਐਕਸ਼ਨ ਨੂੰ ਵੀ ਫ਼ਿਲਮ ਵਧੀਆ ਦਿਖਾਇਆ ਹੈ।ਦੱਸ ਦਈਏ ਕਿ ਵਿਧੂ ਵਿਨੋਦ ਚੋਪੜਾ ਇਸ ਫ਼ਿਲਮ ਨੂੰ ਪ੍ਰੋਡਿਊਸ ਕਰਨ ਦੇ ਨਾਲ ਫ਼ਿਲਮ ਦਾ ਨਿਰਦੇਸ਼ਨ ਵੀ ਕਰ ਰਹੇ ਹਨ।

shikara the untold story of kashmiri pandits shikara the untold story of kashmiri pandits
ਫ਼ਿਲਮ 'ਚ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਦਿਖਾਈ ਗਈ ਹੈ ਕਿ ਉਸ ਸਮੇਂ ਉਨ੍ਹਾਂ ਨੇ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਤੇ ਉਨ੍ਹਾਂ 'ਤੇ ਕਿੰਨਾ ਜ਼ਿਆਦਾ ਅਤਿਆਚਾਰ ਹੋਇਆ ਹੈ। ਫ਼ਿਲਮ ਕਸ਼ਮੀਰੀ ਪੰਡਿਤਾਂ ਦਾ ਦਰਦ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਟ੍ਰੇਲਰ ਫ਼ਿਲਮ ਦੇਖਣ ਨੂੰ ਮਜਬੂਰ ਕਰਦੀ ਨਜ਼ਰ ਆ ਰਹੀ ਹੈ।  

0 Comments
0

You may also like