ਸ਼ਿਲਪਾ ਸ਼ੈੱਟੀ ਤੇ ਜੈਕਲੀਨ ਫਰਨਾਂਡੀਸ ਨੇ ਗੀਤ ਮੁੜ ਮੁੜ ਕੇ 'ਤੇ ਕੀਤਾ ਜ਼ਬਰਦਸਤ ਡਾਂਸ, ਵੇਖੋ ਵੀਡੀਓ

Written by  Pushp Raj   |  February 26th 2022 06:38 PM  |  Updated: February 26th 2022 06:38 PM

ਸ਼ਿਲਪਾ ਸ਼ੈੱਟੀ ਤੇ ਜੈਕਲੀਨ ਫਰਨਾਂਡੀਸ ਨੇ ਗੀਤ ਮੁੜ ਮੁੜ ਕੇ 'ਤੇ ਕੀਤਾ ਜ਼ਬਰਦਸਤ ਡਾਂਸ, ਵੇਖੋ ਵੀਡੀਓ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਸ਼ਿਲਪਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਸ਼ਿਲਪਾ ਸ਼ੈੱਟੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਦੋਵੇਂ ਅਦਾਕਾਰਾ ਗੀਤ ਮੁੜ ਮੁੜ ਕੇ ਉੱਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀਆਂ ਹਨ। ਜੈਕਲੀਨ ਫਰਨਾਂਡੀਜ਼ ਦਾ ਇਹ ਗੀਤ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ ਹੈ , " ਕਿਡਿੰਗ ਅਰਾਊਂਡ" ?‍♀️। ਇਸ ਵੀਡੀਓ ਦੇ ਵਿੱਚ ਦੋਵੇਂ ਅਦਾਕਾਰਾ ਡਾਂਸ ਸਟੈਪ ਮੈਚ ਕਰਦੇ ਹੋਏ ਡਾਂਸ ਕਰ ਰਹੀਆਂ ਹਨ। ਦੋਵੇਂ ਡਾਂਸ ਵਿੱਚ ਇੱਕ ਦੂਜੇ ਦੇ ਨਾਲ ਖੂਬ ਇਨਜੁਆਏ ਕਰ ਰਹੀਆਂ ਹਨ। ਸ਼ਿਲਪਾ ਤੇ ਜੈਕਲੀਨ ਦੇ ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

ਨਾਂ ਮਹਿਜ਼ ਫੈਨਜ਼ ਬਲਕਿ ਬਾਲੀਵੁੱਡ ਦੇ ਕਈ ਸੈਲੇਬਸ ਦੋਹਾਂ ਡਾਂਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਗੀਤ 'ਤੇ ਡਾਂਸ ਕਰਨ ਵਾਲੀਆਂ ਇਨ੍ਹਾਂ ਦੀਵਾ ਦੇ ਡਾਂਸ ਤੇ ਅਦਾਕਾਰੀ ਦੀ ਤਰੀਫ ਕੀਤੀ। 'ਗੇਂਦਾ ਫੂਲ' ਗੀਤ ਲਈ ਜੈਕਲੀਨ ਨਾਲ ਕੰਮ ਕਰ ਚੁੱਕੇ ਬਾਦਸ਼ਾਹ ਨੇ ਵੀ ਸ਼ਿਲਪਾ ਸ਼ੈੱਟੀ ਅਤੇ ਜੈਕਲੀਨ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ।

Image Source: Instagram

ਹੋਰ ਪੜ੍ਹੋ : ਗੁਰਨਾਮ ਭੁੱਲਰ ਤੇ ਤਾਨੀਆ ਦੀ ਫ਼ਿਲਮ 'ਲੇਖ' ਦਾ ਟੀਜ਼ਰ ਹੋਈਆ ਰਿਲੀਜ਼, ਦਿਖਾਈ ਦਿੱਤੀ ਰਾਜਵੀਰ ਤੇ ਰੌਣਕ ਦੀ ਲਵ ਸਟੋਰੀ

ਮੁੜ ਮੁੜ ਕੇ ਗੀਤ ਨੂੰ ਟੋਨੀ ਕੱਕੜ ਤੇ ਉਨ੍ਹਾਂ ਦੀ ਭੈਣ ਨੇਹਾ ਕੱਕੜ ਨੇ ਗਾਇਆ ਹੈ। ਇਸ ਵਿੱਚ ਮਿਸ਼ੇਲ ਮੋਰੋਨ ਅਤੇ ਜੈਕਲੀਨ ਫਰਨਾਂਡੀਜ਼ ਹਨ। ਇਹ ਗੀਤ ਰਿਲੀਜ਼ ਹੋਣ ਤੋਂ ਤੁਰੰਤ ਹਿੱਟ ਹੋ ਗਿਆ ਹੈ। ਹੁਣ ਤੱਕ ਇਸ ਗੀਤ ਨੂੰ ਲੱਖਾਂ ਲੋਕ ਪਸੰਦ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network