
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty Kundra) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਪਰ ਅੱਜ ਉਹ ਬਹੁਤ ਉਦਾਸ ਹੈ। ਜੀ ਹਾਂ ਉਨ੍ਹਾਂ ਦਾ ਕੋਈ ਪਿਆਰਾ ਇਸ ਦੁਨੀਆ ਤੋਂ ਚਲਾ ਗਿਆ ਹੈ। ਸ਼ਿਲਪਾ ਦਾ ਪਾਲੂਤ ਡੌਗੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਦੁੱਖ ਜਤਾਉਂਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਚ ਉਨ੍ਹਾਂ ਨੇ Princess ਦੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਦੀਆਂ ਵੀਡੀਓਜ਼ ਕਲਿਪਸ ਨੂੰ ਦੇਖਾਇਆ ਹੈ।
ਸ਼ਿਲਪਾ ਸ਼ੈੱਟੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੇਰਾ ਪਹਿਲਾ ਬੱਚਾ… ਮੇਰੀ Princess Shetty Kundra ਨੇ ਸਤਰੰਗੀ ਪੁਲ ਪਾਰ ਕਰ ਲਿਆ ਹੈ💔🐾🌈 ਸਾਡੀ ਜ਼ਿੰਦਗੀ ਵਿੱਚ ਆਉਣ ਅਤੇ 12 ਸਾਲਾਂ ਤੋਂ ਵੱਧ ਸਮੇਂ ਦੀਆਂ ਸਾਡੀਆਂ ਕੁਝ ਵਧੀਆ ਯਾਦਾਂ ਦੇਣ ਲਈ ਤੁਹਾਡਾ ਧੰਨਵਾਦ। ਤੁਸੀਂ ਮੇਰੇ ਦਿਲ ਦਾ ਇੱਕ ਟੁਕੜਾ ਆਪਣੇ ਨਾਲ ਲੈ ਗਏ ਹੋ… ਤੁਹਾਡੇ ਪਿੱਛੇ ਛੱਡੀ ਗਈ ਖਾਲੀ ਥਾਂ ਨੂੰ ਕੋਈ ਵੀ ਨਹੀਂ ਭਰ ਸਕਦਾ। ਮੰਮਾ, ਪਾਪਾ, ਵਿਆਨ-ਰਾਜ, ਅਤੇ ਸਮੀਸ਼ਾ ਤੁਹਾਨੂੰ ਯਾਦ ਕਰਨਗੇ 😇❤️ ਸ਼ਾਂਤੀ ਨਾਲ ਆਰਾਮ ਕਰੋ, ਮੇਰੀ ਪਿਆਰੀ ਪ੍ਰਿੰਸੀ..’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੀ ਤਾਂ ਉਹ ਏਨੀਂ ਦਿਨੀਂ ਟੀਵੀ ਉੱਤੇ ਕਈ ਸ਼ੋਅਜ਼ ਚ ਬਤੌਰ ਜੱਜ ਦੀ ਭੂਮਿਕਾ ਚ ਨਜ਼ਰ ਆ ਰਹੀ ਹੈ। ਪਿਛਲੇ ਸਾਲ ਉਹ ਹੰਗਾਮਾ-2 ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਫ਼ਿਲਮ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ਚ ਵਾਪਸੀ ਕੀਤੀ ਹੈ। ਉਨ੍ਹਾਂ ਵਾਲੇ ਸਮੇਂ ਚ ਉਹ ਕਈ ਹੋਰ ਫ਼ਿਲਮਾਂ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਬਹੁਤ ਜਲਦ ਆਪਣਾ ਨਵਾਂ ਟਾਕ ਸ਼ੋਅ ਵੀ ਲੈ ਕੇ ਆ ਰਹੀ ਹੈ।
View this post on Instagram