ਹੋਲੀ ਦੇ ਰੰਗਾਂ ‘ਚ ਰੰਗੀ ਨਜ਼ਰ ਆਈ ਸ਼ਿਲਪਾ ਸ਼ੈੱਟੀ ਦੀ ਧੀ ਸਮੀਸ਼ਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀਆਂ ਨੇ ਇਹ ਤਸਵੀਰਾਂ

Written by  Lajwinder kaur   |  March 30th 2021 12:37 PM  |  Updated: March 30th 2021 12:42 PM

ਹੋਲੀ ਦੇ ਰੰਗਾਂ ‘ਚ ਰੰਗੀ ਨਜ਼ਰ ਆਈ ਸ਼ਿਲਪਾ ਸ਼ੈੱਟੀ ਦੀ ਧੀ ਸਮੀਸ਼ਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀਆਂ ਨੇ ਇਹ ਤਸਵੀਰਾਂ

ਹਿੰਦੀ ਸਿਨੇਮਾ ਜਗਤ ਦੀ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਸ਼ਿਲਪਾ ਸ਼ੈੱਟੀ ਅਜਿਹੀ ਅਦਾਕਾਰਾ ਹੈ ਜੋ ਕਿ ਹਰ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਹੋਲੀ ਦੇ ਤਿਉਹਾਰ ਨੂੰ ਵੀ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ । ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।

shilpa shetty with family on holi images image source- instagram

ਹੋਰ ਪੜ੍ਹੋ :  ਰਣਜੀਤ ਬਾਵਾ ਦਾ ਨਵਾਂ ਗੀਤ ‘KOKA’ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਯੂਟਿਊਬ ‘ਤੇ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

holi celebration of shilpa shetty with family image source- instagram

ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਨੇ। ਤਸਵੀਰਾਂ ‘ਚ ਸ਼ਿਲਪਾ ਸ਼ੈੱਟੀ ਨੇ ਆਪਣੀ ਧੀ ਸਮੀਸ਼ਾ ਨੂੰ ਗੋਦੀ ਚੁੱਕਿਆ ਹੈ ਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਤੇ ਬੇਟਾ ਵਿਆਨ ਵੀ ਦਿਖਾਈ ਦੇ ਰਹੇ ਨੇ। ਪੂਰਾ ਪਰਿਵਾਰ ਹੋਲੀ ਦੇ ਰੰਗਾਂ 'ਚ ਰੰਗਿਆ ਨਜ਼ਰ ਆ ਰਿਹਾ ਹੈ। ਦਰਸ਼ਕਾਂ ਨੂੰ ਇਹ ਤਸਵੀਰਾਂ ਕਾਫੀ ਜ਼ਿਆਦਾ ਪਸੰਦ ਆ ਰਹੀਆਂ ਨੇ। ਸੱਤ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ।

shilpa and raj kunder with kids image source- instagram

ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ‘ਹੰਗਾਮਾ 2’ ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ 'ਚ ਕਈ ਹੋਰ ਫ਼ਿਲਮਾਂ ਵੀ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network