
ਸ਼ਿਲਪਾ ਸ਼ੈੱਟੀ (Shilpa Shetty) ਰਾਜ ਕੁੰਦਰਾ (Raj Kundra) ਦੇ ਨਵੇਂ ਪੀਜ਼ਾ ਕੈਫੇ ਦੇ ਉਦਘਾਟਨ ਮੌਕੇ ‘ਤੇ ਆਪਣੇ ਬੱਚਿਆਂ ਅਤੇ ਰਾਜ ਕੁੰਦਰਾ ਦੇ ਨਾਲ ਨਜ਼ਰ ਆਈ । ਇਸ ਮੌਕੇ ਅਦਾਕਾਰਾ ਨੇ ਬਹੁਤ ਹੀ ਛੋਟੇ ਅਤੇ ਸਟਾਈਲਿਸ਼ ਕੱਪੜੇ ਪਾਏ ਹੋਏ ਸਨ । ਇਸ ਡਰੈੱਸ ‘ਚ ਉਹ ਕਾਫੀ ਖ਼ੂਬਸੂਰਤ ਵੀ ਲੱਗ ਰਹੀ ਸੀ । ਪਰ ਲੋਕਾਂ ਨੇ ਇਸ ਡਰੈੱਸ ‘ਤੇ ਕਈ ਤਰ੍ਹਾਂ ਦੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ।

ਕਿਸੇ ਨੇ ਲਿਖਿਆ ਕਿ ‘ਇਸ ਤੋਂ ਛੋਟੇ ਕੱਪੜੇ ਨਹੀਂ ਸੀ ਮਿਲੇ’ ਇੱਕ ਹੋਰ ਨੇ ਲਿਖਿਆ ‘ਇਹ ਵੀ ਪਾਉਣ ਦੀ ਕੀ ਲੋੜ ਸੀ’ । ਇਸ ਤੋਂ ਇਲਾਵਾ ਯੂਜ਼ਰਸ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ । ਕਈਆਂ ਨੇ ਰਾਜ ਕੁੰਦਰਾ ਨੂੰ ਲੈ ਕੇ ਵੀ ਅਦਾਕਾਰਾ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ।

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਪਤੀ ਦੇ ਨਾਲ ਸਪਾਟ ਹੁੰਦੀ ਰਹਿੰਦੀ ਹੈ, ਪਰ ਅਦਾਕਾਰਾ ਦਾ ਪਤੀ ਇਸ ਮੌਕੇ ‘ਤੇ ਮੂੰਹ ‘ਤੇ ਤਰ੍ਹਾਂ ਤਰ੍ਹਾਂ ਦੇ ਮੁਖੌਟੇ ਪਹਿਨੇ ਹੋਏ ਦਿਖਾਈ ਦਿੰਦਾ ਹੈ ।
ਸੋਸ਼ਲ ਮੀਡੀਆ ‘ਤੇ ਹੁਣ ਰਾਜ ਕੁੰਦਰਾ ਦਾ ਨਵਾਂ ਵੀਡੀਓ ਸ਼ਿਲਪਾ ਦੇ ਨਾਲ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਸ ਨੇ ਨਵੀਂ ਤਰ੍ਹਾਂ ਦਾ ਮੁਖੌਟਾ ਪਾਇਆ ਹੋਇਆ ਹੈ ਅਤੇ ਉਹ ਅਦਾਕਾਰਾ ਦੇ ਨਾਲ ਰੈਸਟੋਰੈਂਟ ਦੇ ਉਦਘਾਟਨ ਮੌਕੇ ‘ਤੇ ਨਜ਼ਰ ਆਇਆ । ਹਾਲ ਹੀ ‘ਚ ਉਸ ਨੇ ਆਪਣੀ ਵੈਡਿੰਗ ਐਨੀਵਰਸਰੀ ਮਨਾਈ ਹੈ ।
View this post on Instagram