ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਇੱਕ ਹੋਰ ਨਵਾਂ ਕੇਸ ਹੋਇਆ ਦਰਜ

written by Lajwinder kaur | May 19, 2022

ਪਿਛਲੇ ਸਾਲ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਨਾਉਣ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਸੀ। ਬਹੁਤ ਹੀ ਮੁਸ਼ਕਲਾਂ ਦੇ ਨਾਲ ਉਹ ਜੇਲ ਤੋਂ ਬਾਹਰ ਆਏ ਸੀ। ਪਰ ਇੱਕ ਵਾਰ ਫਿਰ Raj Kundra ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਹੁਣ ED ਨੇ ਪਿਛਲੇ ਸਾਲ ਸਾਹਮਣੇ ਆਏ ਕਥਿਤ ਪੋਰਨ ਰੈਕੇਟ ਦੇ ਸਬੰਧ ਵਿੱਚ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਹੋਰ ਪੜ੍ਹੋ : ਕਾਨਸ 2022 ਦੇ ਰੈੱਡ ਕਾਰਪੇਟ 'ਤੇ ਉਰਵਸ਼ੀ ਰੌਤੇਲਾ ਤੇ ਤਮੰਨਾ ਭਾਟੀਆ ਨੇ ਕੀਤਾ ਡੈਬਿਊ, ਬਿਖੇਰੀਆਂ ਆਪਣੀਆਂ ਅਦਾਵਾਂ

image From google

ਦੱਸ ਦਈਏ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪੋਰਨੋਗ੍ਰਾਫੀ ਮਾਮਲੇ ‘ਚ ਰਾਜ ਕੁੰਦਰਾ ਨੂੰ 20 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਜੁਲਾਈ 'ਚ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਫਰਵਰੀ 'ਚ ਇਸ ਮਾਮਲੇ 'ਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਕੇਸ ਵਿੱਚ ਸ਼ਾਮਿਲ ਮੁਲਜ਼ਮ ਕਥਿਤ ਤੌਰ ’ਤੇ ਅਸ਼ਲੀਲ ਫਿਲਮਾਂ ਬਣਾ ਰਹੇ ਸਨ ਅਤੇ ਲੋਕਾਂ ਨੂੰ ਵੈੱਬ ਸੀਰੀਜ਼ ਜਾਂ ਬਾਲੀਵੁੱਡ ਫਿਲਮਾਂ ਵਿੱਚ ਰੋਲ ਦੇਣ ਦਾ ਝਾਂਸਾ ਦੇ ਕੇ ਠੱਗ ਰਹੇ ਸਨ। ਚਾਹਵਾਨ ਮਾਡਲਾਂ ਅਤੇ ਅਦਾਕਾਰਾਂ ਨੂੰ ਫਿਲਮੀ ਭੂਮਿਕਾਵਾਂ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਇਹ ਅਸ਼ਲੀਲ ਫਿਲਮਾਂ ਕਰਨ ਲਈ ਕਿਹਾ ਗਿਆ।

Raj Kundra and Shilpa Shetty pp-min image source : Instagram

ਸ਼ੂਟਿੰਗ ਦੌਰਾਨ ਦੋਸ਼ੀ ਅਭਿਨੇਤਰੀਆਂ ਨੂੰ ਵੱਖਰੀ ਸਕ੍ਰਿਪਟ ਸ਼ੂਟ ਕਰਨ ਲਈ ਕਹਿੰਦੇ ਸਨ ਅਤੇ ਉਨ੍ਹਾਂ ਨੂੰ ਨਿਊਡ ਸੀਨ ਸ਼ੂਟ ਕਰਨ ਲਈ ਵੀ ਕਹਿੰਦੇ ਸਨ। ਜੇਕਰ ਕਿਸੇ ਅਭਿਨੇਤਰੀ ਨੇ ਇਨਕਾਰ ਕੀਤਾ ਤਾਂ ਉਸ ਨੂੰ ਕਥਿਤ ਤੌਰ 'ਤੇ ਧਮਕੀ ਦਿੱਤੀ ਗਈ ਅਤੇ ਫਿਰ ਸ਼ੂਟਿੰਗ ਦਾ ਖਰਚਾ ਦੇਣ ਲਈ ਕਿਹਾ ਜਾਂਦਾ ਸੀ।

image source : Instagramਇਨ੍ਹਾਂ ਵੀਡੀਓਜ਼ ਨੂੰ ਗਾਹਕਾਂ ਨੂੰ ਦੇਖਣ ਲਈ ਭੁਗਤਾਨ ਕਰਨਾ ਪੈਂਦਾ ਸੀ ਅਤੇ ਗਾਹਕ ਨੂੰ ਸਮੱਗਰੀ ਨੂੰ ਦੇਖਣ ਲਈ ਇੱਕ ਨਿਸ਼ਚਿਤ ਰਕਮ ਦਾ ਭੁਗਤਾਨ ਕਰਨਾ ਪੈਂਦਾ ਸੀ।

ਰਾਜ ਕੁੰਦਰਾ ਉੱਤੇ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਇਸ ਨੂੰ ਮੋਬਾਈਲ ਐਪ ਰਾਹੀਂ ਪ੍ਰਸਾਰਿਤ ਕਰਨ ਦੇ ਦੋਸ਼ ਲੱਗੇ ਹਨ।

ਰਾਜ ਕੁੰਦਰਾ ਦੇ ਨਾਲ-ਨਾਲ ਉਨ੍ਹਾਂ ਦੀ ਕੰਪਨੀ ਦੇ ਆਈਟੀ ਹੈੱਡ ਰਿਆਨ ਥੋਰਪ ਨੂੰ ਵੀ ਪੋਰਨ ਰੈਕੇਟ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਰਾਜ ਕੁੰਦਰਾ ਨੂੰ ਪਿਛਲੇ ਸਾਲ ਬਹੁਤ ਜੱਦੋਂ ਜਹਿਦ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। ਹੁਣ ED ਨੇ ਰਾਜ ਕੁੰਦਰਾ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ।

ਹੋਰ ਪੜ੍ਹੋ : ਅੰਮ੍ਰਿਤ ਮਾਨ ਦਾ ਨਵਾਂ ਗੀਤ ‘Nikkiye Bhene’ ਹੋਇਆ ਰਿਲੀਜ਼, ਵਿਦੇਸ਼ ‘ਚ ਵੱਸਦਾ ਭਰਾ ਦੱਸ ਰਿਹਾ ਹੈ ਆਪਣੀ ਮੁਸ਼ਕਿਲਾਂ ਨੂੰ

You may also like