ਸ਼ਿਲਪਾ ਸ਼ੇੱਟੀ ਦੇ ਪਤੀ ਰਾਜ ਕੁੰਦਰਾ ਕਰਨਗੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਆਪਣੀ ਸ਼ੁਰੂਆਤ
ਬਾਲੀਵੁੱਡ ਦੇ ਬਹੁਤ ਸਾਰੇ ਨਿਰਮਾਤਾ ਤੋਂ ਬਾਅਦ ਹੁਣ ਇਕ ਹੋਰ ਨਿਰਮਾਤਾ ਦਾ ਨਾਂ ਜੁੜਣ ਜਾ ਰਿਹਾ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ |
ਉਹ ਨਾਂ ਹੈ ਸ਼ਿਲਪਾ ਸ਼ੇੱਟੀ ਦੇ ਪਤੀ ਰਾਜ ਕੁੰਦਰਾ ਦਾ | ਜੀ ਹਾਂ ਰਾਜ ਕੁੰਦਰਾ ਪੰਜਾਬੀ ਫਿਲਮ ਰੰਗ ਪੰਜਾਬ ਤੋਂ ਇਕ ਨਿਰਮਾਤਾ ਦੇ ਰੂਪ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਵਿਚ ਸ਼ੁਰੂਆਤ ਕਰਨ ਜਾ ਰਹੇ ਨੇ | ਇਸ ਫਿਲਮ ਦੇ ਵਿਚ ਮੁੱਖ ਭੂਮਿਕਾ ਨਿਭਾ ਰਹੇ ਨੇ “ਦੀਪ ਸਿੱਧੂ”| ਜੋ ਵੀ ਕਹੋ ਇਕ ਸਮਾਂ ਸੀ ਜਦੋਂ ਪੰਜਾਬੀ ਸਿਤਾਰਿਆਂ ਦਾ ਸੁਪਨਾ ਹੁੰਦਾ ਸੀ ਕਿ ਉਹ ਬਾਲੀਵੁੱਡ ਦੀ ਟੀਮ ਦੇ ਨਾਲ ਕੰਮ ਕਰਨ ਤੇ ਇਕ ਇਹ ਸਮਾਂ ਹੈ ਜਦੋਂ ਬਾਲੀਵੁੱਡ ਦੀ ਹਰ ਇਕ ਟੀਮ ਕੰਮ ਕਰਨਾ ਚਾਹੁੰਦੀ ਹੈ ਸਾਡੇ ਪੰਜਾਬੀ ਸਿਤਾਰਿਆਂ ਦੇ ਨਾਲ | ਇਸ ਕਰਕੇ ਪੰਜਾਬੀ ਫਿਲਮ ਇੰਡਸਟਰੀ ਦੀ ਸਫਲਤਾ ਦੀ ਜਿਨ੍ਹੀ ਤਾਰੀਫ ਕਰੋ ਘੱਟ ਆ |