
Shinda and Gurbaaz's new video: ਪੰਜਾਬੀ ਮਨੋਰੰਜਨ ਜਗਤ ਦੇ ਮਲਟੀ ਸਟਾਰ ਕਲਾਕਾਰ ਗਿੱਪੀ ਗਰੇਵਾਲ ਹਮੇਸ਼ਾ ਹੀ ਲਾਈਮਲਾਈਟ ‘ਚ ਰਹਿੰਦੇ ਹਨ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਬੱਚੇ ਵੀ ਆਪਣੀਆਂ ਵੀਡੀਓਜ਼ ਨੂੰ ਲੈ ਕੇ ਚਰਚਾ ਵਿੱਚ ਬਣੇ ਰਹਿੰਦੇ ਹਨ। ਹਾਲ ਵਿੱਚ ਸ਼ਿੰਦਾ ਅਤੇ ਗੁਰਬਾਜ਼ ਦਾ ਇੱਕ ਕਿਊਟ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ।
ਹੋਰ ਪੜ੍ਹੋ : ਤਬਲਿਆਂ ਦੇ ਨਾਲ ਨਜ਼ਰ ਆ ਰਹੀ ਇਸ ਮੁਟਿਆਰ ਨੂੰ ਪਹਿਚਾਣਿਆ? ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਫ਼ਿਲਮਾਂ ਤੱਕ ਕਰ ਚੁੱਕੀ ਹੈ ਕੰਮ

ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਤੇ ਗੁਰਬਾਜ਼ ਗਰੇਵਾਲ ਦਾ ਇੱਕ ਬੇਹੱਦ ਪਿਆਰਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵੇਂ ਭਰਾ ਟਵੀਨਿੰਗ ਕਰਦੇ ਨਜ਼ਰ ਆ ਰਹੇ ਹਨ। ਗੁਰਬਾਜ਼ ਤੇ ਸ਼ਿੰਦਾ ਦੋਵਾਂ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ ਅਤੇ ਨਾਲ ਹੀ ਦੋਵਾਂ ਨੇ ਲਾਲ ਰੰਗ ਦੇ ਜੁੱਤੇ ਪਹਿਨੇ ਹਨ। ਫੈਨਜ਼ ਨੂੰ ਦੋਵਾਂ ਦਾ ਇਹ ਕਿਊਟ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ। ਬੈਕਗਰਾਊਂਡ ‘ਚ ਗਿੱਪੀ ਗਰੇਵਾਲ ਦਾ ਗਾਣਾ ‘ਇੱਕ ਕੁੜੀ’ ਵੱਜ ਰਿਹਾ ਹੈ।

ਗਿੱਪੀ ਗਰੇਵਾਲ ਦਾ ਨਵਾਂ ਸਿੰਗਲ ਟਰੈਕ ‘ਇੱਕ ਕੁੜੀ’ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਇਸ ਗੀਤ ਉੱਪਰ ਰੀਲਾਂ ਵੀ ਬਣਾਈਆਂ ਜਾ ਰਹੀਆਂ ਹਨ।

ਦੱਸ ਦਈਏ ਹਾਲ ਵਿੱਚ ਸ਼ਿੰਦਾ ਗਰੇਵਾਲ ਨੇ ਆਪਣੇ ਪਾਪਾ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫ਼ਿਲਮ ਵਿੱਚ ਉਹ ਬਿੰਨੂ ਢਿੱਲੋਂ ਦੇ ਪੁੱਤਰ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ। ਹਾਲ ‘ਚ ਸ਼ਿੰਦਾ ਗਰੇਵਾਲ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022 ਵਿੱਚ ਬੈਸਟ ਚਾਇਲਡ ਆਰਟਿਸਟ ਅਵਾਰਡ ਹਾਸਿਲ ਹੋਇਆ ਹੈ। ਇਹ ਅਵਾਰਡ ਉਸ ਨੂੰ ‘ਹੌਸਲਾ ਰੱਖ’ ਫ਼ਿਲਮ ਲਈ ਮਿਲਿਆ ਹੈ।
View this post on Instagram