ਸ਼ਿੰਦਾ ਗਰੇਵਾਲ ਨੇ ਆਪਣੇ ਭਰਾਵਾਂ ਦੇ ਨਾਲ ਮਿਲਕੇ ‘ਝਾਂਜਰ’ ਗੀਤ ‘ਤੇ ਬਣਾਇਆ ਮਜ਼ੇਦਾਰ ਡਾਂਸ ਵੀਡੀਓ, ਦਰਸ਼ਕਾਂ ਨੂੰ ਵੀਡੀਓ ਆ ਰਿਹਾ ਹੈ ਖੂਬ ਪਸੰਦ

written by Lajwinder kaur | October 02, 2022 12:17pm

Shinda Grewal News: ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਜਲਦ ਹੀ ਆਪਣੀ ਨਵੀਂ ਫ਼ਿਲਮ ‘ਹਨੀਮੂਨ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਇਸ ਫ਼ਿਲਮ ਚ ਉਨ੍ਹਾਂ ਦੇ ਨਾਲ ਜੈਸਮੀਨ ਭਸੀਨ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

ਹਾਲ ਹੀ ‘ਚ ਫ਼ਿਲਮ ਦਾ ਪਹਿਲਾ ਗੀਤ ਝਾਂਜਰ ਦਰਸ਼ਕਾਂ ਦੇ ਸਨਮੁੱਖ ਹੋਇਆ ਹੈ। ਜਿਸ ਨੂੰ ਯੂਟਿਊਬ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗਿੱਪੀ ਗਰੇਵਾਲ ਦੇ ਬੱਚੇ ਅਕਸਰ ਹੀ ਆਪਣੇ ਪਿਤਾ ਦੀ ਫ਼ਿਲਮਾਂ ਦੇ ਗੀਤਾਂ ਉੱਤੇ ਮਜ਼ੇਦਾਰ ਵੀਡੀਓਜ਼ ਬਨਾਉਂਦੇ ਰਹਿੰਦੇ ਹਨ। ਇਸ ਵਾਰ ਵੀ ਗਿੱਪੀ ਦੇ ਪੁੱਤਰਾਂ ਨੇ ਝਾਂਜਰ ਗੀਤ ਉੱਤੇ ਫਨੀ ਵੀਡੀਓ ਬਣਾਇਆ ਹੈ।

Image Source: Instagram

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਨਵਜੰਮੀ ਧੀ ਨਾਲ ਸਾਂਝਾ ਕੀਤਾ ਬੇਹੱਦ ਹੀ ਕਿਊਟ ਜਿਹਾ ਵੀਡੀਓ

gippy grewal's sons make funny video on jhanjaar song Image Source: Instagram

ਇਸ ਵਾਇਰਲ ਹੋ ਰਹੇ ਵੀਡੀਓ ‘ਚ ਦੇਖ ਸਕਦੇ ਹੋ ਸ਼ਿੰਦੇ ਨੇ ਚੁੰਨੀ ਲਈ ਹੋਈ ਹੈ ਤੇ ਉਹ ਆਪਣੇ ਵੱਡੇ ਭਰਾ ਏਕਮ ਤੇ ਛੋਟੇ ਭਰਾ ਗੁਰਬਾਜ਼ ਦੇ ਨਾਲ ਖੂਬ ਮਸਤੀ ਕਰ ਰਿਹਾ ਹੈ। ਵੀਡੀਓ ‘ਚ ਝਾਂਜਰ ਗੀਤ ਵੱਜ ਰਿਹਾ ਹੈ। ਦਰਸ਼ਕਾਂ ਨੂੰ ਬੱਚਿਆਂ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

Gippy Grewal celebrates his son Shinda Grewal's 16th birthday, shares video Image Source: Instagram

 

ਦੱਸ ਦਈਏ ਗਿੱਪੀ ਗਰੇਵਾਲ ਦੀ ਫ਼ਿਲਮ ‘ਹਨੀਮੂਨ’ ਦਾ ਨਵਾਂ ਗੀਤ ‘ਝਾਂਜਰ’ ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਜਾਨੀ ਦੇ ਵੱਲੋਂ ਲਿਖੇ ਗਏ ਹਨ। ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਯੂਟਿਊਬ ਉੱਤੇ ਇਹ ਗੀਤ ਟ੍ਰੈਂਡਿੰਗ ‘ਚ ਚੱਲ ਰਿਹਾ ਹੈ। ਹਨੀਮੂਨ ਫ਼ਿਲਮ ਜੋ ਕਿ 25 ਅਕਤੂਬਰ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 

View this post on Instagram

 

A post shared by Gurbaaz Grewal (@thegurbaazgrewal_)

You may also like