ਸ਼ਵੇਤਾ ਸਿੰਘ ਕ੍ਰਿਤੀ ਨੇ ਸ਼ੇਅਰ ਕੀਤੀ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਇਹ ਖ਼ਾਸ ਤਸਵੀਰ, ਕਿਹਾ-‘ਅਰਦਾਸ ਕਰੋ..ਕਿਉਂਕਿ ਅਰਦਾਸਾਂ ਸੁਣੀਆਂ ਜਾਂਦੀਆਂ ਨੇ’

Written by  Lajwinder kaur   |  September 27th 2020 05:43 PM  |  Updated: September 27th 2020 05:43 PM

ਸ਼ਵੇਤਾ ਸਿੰਘ ਕ੍ਰਿਤੀ ਨੇ ਸ਼ੇਅਰ ਕੀਤੀ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਇਹ ਖ਼ਾਸ ਤਸਵੀਰ, ਕਿਹਾ-‘ਅਰਦਾਸ ਕਰੋ..ਕਿਉਂਕਿ ਅਰਦਾਸਾਂ ਸੁਣੀਆਂ ਜਾਂਦੀਆਂ ਨੇ’

ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਜੋ ਕਿ 34 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਉਨ੍ਹਾਂ ਦੀ ਮੌਤ ਦਾ ਪਰਿਵਾਰ ਵਾਲਿਆਂ ਤੇ ਫੈਨਜ਼  ਬਹੁਤ ਨੂੰ ਵੱਡਾ ਝਟਕਾ ਲੱਗਿਆ ਸੀ । ਜਿਸ ਕਰਕੇ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਜੋ ਕਿ ਆਪਣੇ ਭਰਾ ਦੀ ਮੌਤ ਦੇ ਸੱਚ ਲਈ ਸੋਸ਼ਲ ਮੀਡੀਆ ਉੱਤੇ #Justice4SSR ਮੁਹਿੰਮ ਚਲਾਈ ਹੋਈ ਹੈ ।  shweta singh kirti post her late brother

ਇਸ ਤੋਂ ਇਲਾਵਾ ਉਹ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਤਸਵੀਰਾਂ ਦੇ ਨਾਲ ਪ੍ਰਸ਼ੰਸਕਾਂ ਨੂੰ ਖ਼ਾਸ ਮੈਸੇਜ ਦਿੰਦੇ ਰਹਿੰਦੇ ਨੇ ।

justice for sushant singh rajput

ਹਾਲ ਹੀ ‘ਚ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਨੇ।

sushant singh rajput

ਸ਼ਵੇਤਾ ਨੇ ਲਿਖਿਆ ਹੈ ਕਿ- ‘ਅਰਦਾਸ ਕਰੋ... ਕਿਉਂਕਿ ਅਰਦਾਸਾਂ ਸੁਣੀਆਂ ਜਾਂਦੀਆਂ ਤੇ ਚਮਤਕਾਰ ਹੁੰਦੇ ਹਨ ।‘ ਇਸ ਪੋਸਟ ਉੱਤੇ ਫੈਨਜ਼ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਇਨਸਾਫ ਵਾਲੇ ਮੈਸੇਜ ਕਰ ਰਹੇ ਹਨ । ਇੱਕ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ ।

sushant singh rajput with family


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network