ਸਿਧਾਰਥ ਸ਼ੁਕਲਾ ਪੰਜਾਬ ਦੀ ਫੇਰੀ ‘ਤੇ, ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ

Written by  Shaminder   |  November 09th 2020 12:01 PM  |  Updated: November 09th 2020 12:13 PM

ਸਿਧਾਰਥ ਸ਼ੁਕਲਾ ਪੰਜਾਬ ਦੀ ਫੇਰੀ ‘ਤੇ, ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ

ਬਿੱਗ ਬੌਸ 13 ਫੇਮ ਅਦਾਕਾਰ ਸਿਧਾਰਥ ਸ਼ੁਕਲਾ ਏਨੀਂ ਦਿਨੀਂ ਪੰਜਾਬ ਦੌਰੇ ‘ਤੇ ਹਨ । ਇਸ ਦੌਰਾਨ ਉਹ ਪੰਜਾਬ ਦੀਆਂ ਵੱਖ ਵੱਖ ਥਾਵਾਂ ‘ਤੇ ਘੁੰਮ ਰਹੇ ਹਨ । ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

sidharthshukla

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿਧਾਰਥ ਸ਼ੁਕਲਾ ਕਿਸੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ ਹੋਏ ਹਨ। ਜਿੱਥੇ ਉਨ੍ਹਾਂ ਦੇ ਫੈਨਸ ਵੱਲੋਂ ੳੇੁਨ੍ਹਾਂ ਦੇ ਨਾਲ ਸੈਲਫੀ ਲੈਣ ਦੀ ਹੋੜ ਲੱਗ ਗਈ ।ਸਿਧਾਰਥ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਦੇ ਨਾਲ ਤਸਵੀਰਾਂ ਖਿਚਵਾਈਆਂ ।'

ਹੋਰ ਪੜ੍ਹੋ : ਦਿਲਜੀਤ ਦੋਸਾਂਝ ਇੱਕ ਵਾਰ ਫਿਰ ਪਾਈ ਧੱਕ, ਬਿਲਬੋਰਡ ’ਚ ਬਣਾਈ ਜਗ੍ਹਾ

sidharthshuklaਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਅਦਾਕਾਰ ਸ਼ਾਹਰੁਖ ਖਾਨ ਦੇ ਸਿਗਨੇਚਰ ਪੋਜ਼ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

sidarth

ਸਿਧਾਰਥ ਸਰੋਂ ਦੇ ਖੇਤਾਂ ‘ਚ ਨਜ਼ਰ ਆ ਰਹੇ ਹਨ ।ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ‘ਚ ਉਹ ਪੰਜਾਬ ਦੀ ਮਿੱਠੀ ਲੱਸੀ ਦਾ ਅਨੰਦ ਉਠਾੳੇੁਂਦੇ ਨਜ਼ਰ ਆ ਰਹੇ ਹਨ ।

 

View this post on Instagram

 

#desistyle #punjabilife #sidharthshukla ????

A post shared by Sidharth Shukla (@realsidharthshukla) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network