ਕੁੜੀਆਂ ਦੀਆਂ ਦਲੇਰੀਆਂ ਨੂੰ ਬਿਆਨ ਕਰਦਾ ਫ਼ਿਲਮ ‘ਅੜਬ ਮੁਟਿਆਰਾਂ’ ‘ਚ ਸਿੱਧੂ ਮੂਸੇਵਾਲੇ ਵੱਲੋਂ ਗਾਏ ਗੀਤ ਦਾ ਆਡੀਓ ਆਇਆ ਸਾਹਮਣੇ
ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਪੰਜਾਬੀ ਫ਼ਿਲਮ ਅੜਬ ਮੁਟਿਆਰਾਂ ਚ ਸੁਣਨ ਨੂੰ ਮਿਲ ਰਿਹਾ ਹੈ। ਜੀ ਹਾਂ ਸਿੱਧੂ ਮੂਸੇਵਾਲਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਫ਼ਿਲਮ ਅੜਬ ਮੁਟਿਆਰਾਂ ਦੇ ਪਹਿਲੇ ਗੀਤ ਜੱਟੀ ਜੀਊਣੇ ਮੌੜ ਵਰਗੀ ਦਾ ਆਡੀਓ ਰਿਲੀਜ਼ ਕੀਤਾ ਗਿਆ ਹੈ। ਗਾਣੇ ਦੇ ਫੀਚਰ ਫੋਟੋ ਉੱਤੇ ਸਿੱਧੂ ਮੂਸੇਵਾਲਾ ਤੇ ਸੋਨਮ ਬਾਜਵਾ ਨਜ਼ਰ ਆ ਰਹੇ ਹਨ।
ਇਸ ਗਾਣੇ ਨੂੰ ਸਿੱਧੂ ਮੂਸੇਵਾਲਾ ਵੱਲੋਂ ਬਹੁਤ ਹੀ ਸ਼ਾਨਦਾਰ ਗਾਇਆ ਹੈ। ਜਿਸ ਚ ਉਨ੍ਹਾਂ ਨੇ ਆਪਣੇ ਬੋਲਾਂ ਦੇ ਰਾਹੀਂ ਕੁੜੀਆਂ ਦੀਆਂ ਬਹਾਦਰੀ ਨੂੰ ਪੇਸ਼ ਕੀਤਾ ਹੈ। ਇਸ ਗਾਣੇ ਨੂੰ ਕੰਪੋਜ਼ ਦਾ ਕਿਡ ਨੇ ਕੀਤਾ ਹੈ। ਇਸ ਗਾਣੇ ਦਾ ਆਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਪੰਜਾਬੀ ਫ਼ਿਲਮ ਅੜਬ ਮੁਟਿਆਰਾਂ ਜਿਸ ‘ਚ ਮੁੱਖ ਭੂਮਿਕਾ ਸੋਨਮ ਬਾਜਵਾ, ਨਿੰਜਾ, ਮਹਿਰੀਨ ਪੀਰਜ਼ਾਦਾ ਤੇ ਅਜੇ ਸਰਕਾਰੀਆ ਨਜ਼ਰ ਆਉਣਗੇ। ਇਹ ਫ਼ਿਲਮ 18 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।