ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਲਈ ਸ਼ੁਰੂ ਹੋਇਆ ਕੈਂਡਲ ਮਾਰਚ, ਪੁੱਤ ਦੇ ਬਣੇ ਬੁੱਤ ਨੂੰ ਜੱਫੀ ਪਾ ਕੇ ਮਾਂ ਹੋਈ ਭਾਵੁਕ, ਦੇਖੋ ਤਸਵੀਰਾਂ

written by Lajwinder kaur | August 25, 2022

Justice For Sidhu Moose Wala: Candle march organized : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਲਈ ਅੱਜ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕੈਂਡਲ ਮਾਰਚ ਦਾ ਸੱਦਾ ਦਿੱਤਾ ਸੀ। #JusticeForSidhuMoosewala ਕੈਂਡਲ ਮਾਰਚ ‘ਚ ਵੱਡੀ ਗਿਣਤੀ ਲੋਕ ਸ਼ਾਮਿਲ ਹੋਏ। ਸਿੱਧੂ ਮੂਸੇਵਾਲਾ ਦੀ ਸਮਾਧ ਤੋਂ ਇਸ ਕੈਂਡਲ ਮਾਰਚ ਨੂੰ ਸ਼ੁਰੂ ਕੀਤਾ ਗਿਆ ਹੈ। ਮਾਂ ਚਰਨ ਕੌਰ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਜੱਫੀ ਪਾ ਕੇ ਭਾਵੁਕ ਹੁੰਦੀ ਨਜ਼ਰ ਆਈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਾਂਝੀ ਕੀਤੀ ਨਵੀਂ ਪੋਸਟ, ਕਿਹਾ-‘ਤੁਸੀਂ ਜਿਸ ਵੀ ਪਿੰਡ ਜਾਂ ਸ਼ਹਿਰ ‘ਚ ਰਹਿੰਦੇ ਹੋ ਜਾਂ ਦੇਸ਼ਾਂ ਵਿਦੇਸ਼ਾਂ ‘ਚ ਵਸਦੇ ਹੋ, ਉੱਥੇ ਵੀ ਕੈਂਡਲ ਮਾਰਚ ਕੱਢ ਸਕਦੇ ਹੋ’

candle march sidhu moose wala image source instagram

ਤਸਵੀਰਾਂ ‘ਚ ਦੇਖ ਸਕਦੇ ਹੋ ਪਿਤਾ ਬਲਕੌਰ ਸਿੰਘ ਸਿੱਧੂ ਤੇ ਮਾਤਾ ਚਰਨ ਕੌਰ ਇਨਸਾਫ ਦੇ ਲਈ ਮੋਮਬੱਤੀਆਂ ਜਗਾਉਂਦੇ ਹੋਏ ਨਜ਼ਰ ਆ ਰਹੇ ਹਨ।

inside image of candle march pics image source instagram

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਨੂੰ ਇਨਸਾਫ ਦੇਣ ਲਈ ਸੋਸ਼ਲ ਮੀਡੀਆ ਉੱਤੇ ਆਪਣਾ ਅਕਾਊਂਟ ਬਣਾਇਆ, ਜਿੱਥੇ ਉਹ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਨਾਲ ਰੂਬਰੂ ਹੋ ਰਹੇ ਹਨ।

inside image of singer sidhu moose wala candle march image source instagram

ਸਰਦਾਰ ਬਲਕੌਰ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਸਿੱਧੂ ਦੇ ਚਾਹੁਣ ਵਾਲਿਆਂ ਲਈ ਇੱਕ ਖਾਸ ਸੁਨੇਹਾ ਵੀ ਦਿੱਤਾ ਸੀ, ਜਿਸ ‘ਚ ਉਨ੍ਹਾਂ ਨੇ ਕਿਹਾ ਕਿ- ਜੇਕਰ ਤੁਸੀਂ ਮਾਨਸੇ ‘ਚ ਹੋ ਰਹੇ ਕੈਂਡਲ ਮਾਰਚ ਵਿੱਚ ਹਿੱਸਾ ਨਹੀਂ ਲੈ ਸਕਦੇ ਤਾਂ ਤੁਸੀਂ ਜਿਸ ਵੀ ਪਿੰਡ ਜਾਂ ਸ਼ਹਿਰ ਵਿੱਚ ਰਹਿੰਦੇ ਹੋ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਹੋ, ਉੱਥੇ ਵੀ ਕੈਂਡਲ ਮਾਰਚ ਕੱਢ ਸਕਦੇ ਹੋ।

ਦੱਸ ਦੇਈਏ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

 

 

 

You may also like