ਮਰਹੂਮ ਸਿੱਧੂ ਮੂਸੇਵਾਲਾ ਦੀ ਕਾਲ ਰਿਕਾਰਡਿੰਗ ਵਾਇਰਲ ਕਰਨ ਵਾਲੇ ਲੋਕਾਂ ਨੂੰ ਸਿੱਧੂ ਦੀ ਟੀਮ ਨੇ ਹੱਥ ਜੋੜ ਕੇ ਕੀਤੀ ਇਹ ਬੇਨਤੀ

written by Lajwinder kaur | June 02, 2022

ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਨਾਮੀ ਗਾਇਕ ਸਿੱਧੂ ਮੂਸੇਵਾਲਾ ਜਿਸਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਦੀ ਖਬਰ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਸੀ। ਦੱਸ ਦਈਏ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੀਆਂ ਕਾਲ ਰਿਕਾਰਡਿੰਗ ਨੂੰ ਵਾਇਰਲ ਕੀਤੀਆਂ ਜਾ ਰਹੀਆਂ ਹਨ। ਜਿਸ ਕਰਕੇ ਸਿੱਧੂ ਮੂਸੇਵਾਲਾ ਦੀ ਟੀਮ ਨੇ ਪੋਸਟ ਪਾ ਕੇ ਲੋਕਾਂ ਨੂੰ ਬੇਨਤੀ ਕੀਤੀ ਹੈ। ਜੀ ਹਾਂ ਸਿੱਧੂ ਮੂਸੇਵਾਲਾ ਦੇ ਸਾਰੇ ਅਕਾਉਂਟ ਉਨ੍ਹਾਂ ਦੀ ਟੀਮ ਹੈਂਡਲ ਕਰ ਰਹੀ ਹੈ।

ਹੋਰ ਪੜ੍ਹੋ : ਗਾਇਕ ਖੁਦਾ ਬਖਸ਼ ਨੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਬਣਵਾਇਆ ਟੈਟੂ, ਬਾਂਹ ‘ਤੇ ਲਿਖਵਾਇਆ- ‘ਬਾਈ ਸਿੱਧੂ ਮੂਸੇਵਾਲਾ ਹਮੇਸ਼ਾ ਮੇਰੇ ਨਾਲ ਹੈ’

inside image of sidhu moose wala instagram story

ਸਿੱਧੂ ਮੂਸੇਵਾਲਾ ਦੀ ਟੀਮ ਨੇ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਉੱਤੇ ਪੋਸਟ ਪਾਈ ਹੈ ਜਿਸ ਉੱਤੇ ਲਿਖਿਆ ਹੈ- ‘ਹੱਥਾ ਜੋੜ ਕੇ ਬੇਨਤੀ ਹੈ, ਸਿੱਧੂ ਵੀਰ ਨਾਲ ਵੀ ਜਦੋਂ ਕਾਲ ‘ਤੇ ਗੱਲ ਕਰਦਾ ਸੀ, ਉਨ੍ਹਾਂ ਨੂੰ ਨਹੀਂ ਪਤਾ ਸੀ ਤੁਸੀਂ ਉਸਦੀ ਕਾਲ ਰਿਕਾਰਡ ਕਰ ਰਹੇ ਹੋ, ਉਹ ਪਰਸਨਲੀ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦਾ ਸੀ, ਉਨ੍ਹਾਂ ਨਾਲ ਕੀਤੀਆਂ ਗੱਲਾਂ ਦੀ ਰਿਕਾਰਡਿੰਗ ਨਾ ਪਾਓ ਤੇ ਸੋਸ਼ਲ ਮੀਡੀਆ ਤੇ, ਉਹ ਗੱਲਾਂ ਸਿਰਫ ਤੁਹਾਡੇ ਲਈ ਸੀ, ਤੁਸੀਂ ਆਪਣੇ ਤੱਕ ਰੱਖੋ, ਨਾ ਸੋਸ਼ਲ ਮੀਡੀਆ ਉੱਤੇ ਪਾਓ ਤੇ ਨਾ ਨਾਲ ਕਿਸੇ ਨੂੰ ਸੁਣਾਓ’। ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਧੂ ਦੇ ਅਧੂਰੇ ਤੇ ਪੂਰੇ ਪ੍ਰੋਜੈਕਟਸ ਨੂੰ ਲੈ ਕੇ ਕਿਹਾ ਹੈ ਕਿ ਇਹ ਸਭ ਸਿੱਧੂ ਮੂਸੇਵਾਲਾ ਦੇ ਪਿਤਾ ਦੇਖਣਗੇ।

Sidhu Moosewala father

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਚ ਹੋਇਆ ਸੀ। ਸਿੱਧੂ ਦਾ ਅਸਲ ਨਾਮ ਸ਼ੁੱਭਦੀਪ ਸਿੰਘ ਸਿੱਧੂ ਸੀ। ਮਹਿਜ਼ 28 ਸਾਲਾਂ ਦੀ ਉਮਰ ਚ ਹੀ ਉਸ ਨੇ ਮਿਊਜ਼ਿਕ ਜਗਤ ਚ ਚੰਗਾ ਨਾਮ ਤੇ ਸ਼ੋਹਰਤ ਹਾਸਿਲ ਕਰ ਲਈ ਸੀ। ਸਿੱਧੂ ਮੂਸੇਵਾਲਾ ਦੀ ਚੰਗੀ ਫੈਨ ਫਾਲਵਿੰਗ ਹੈ। ਅਜੇ ਵੀ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਇਸ ਸੰਸਾਰ ਤੋਂ ਰੁਖਸਤ ਹੋ ਗਿਆ ਹੈ। ਸੋਸ਼ਲ ਮੀਡੀਆ ਉੱਤੇ ਸਿੱਧੂ ਮਸੇਵਾਲਾ ਦੀਆਂ ਪੁਰਾਣੀਆਂ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

Sidhu-tomb image From instagram

ਹੋਰ ਪੜ੍ਹੋ : ਸਿਰ ‘ਤੇ ਸਿਹਰੇ ਨਾਲ ਨਜ਼ਰ ਆਇਆ ਮਰਹੂਮ ਸਿੱਧੂ ਮੂਸੇਵਾਲਾ! ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦੇ ਨਹੀਂ ਰੁਕ ਰਹੇ ਹੰਝੂ 

 

You may also like