'ਮੈਂ ਟਾਰਗੇਟ ਹਾਂ ਆਬਾਦੀ ਦਾ, ਅੱਜ ਮਰਦਾ ਕੱਲ੍ਹ ਮਰਜਾਂ,' ਸਿੱਧੂ ਮੂਸੇਵਾਲਾ ਦਾ ਇਹ ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

Written by  Shaminder   |  May 30th 2022 05:19 PM  |  Updated: May 30th 2022 05:19 PM

'ਮੈਂ ਟਾਰਗੇਟ ਹਾਂ ਆਬਾਦੀ ਦਾ, ਅੱਜ ਮਰਦਾ ਕੱਲ੍ਹ ਮਰਜਾਂ,' ਸਿੱਧੂ ਮੂਸੇਵਾਲਾ ਦਾ ਇਹ ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

ਸਿੱਧੂ ਮੂਸੇਵਾਲਾ (Sidhu Moosewala ) ਦੀ ਮੌਤ (Death) ਬੀਤੇ ਦਿਨ ਹੋ ਗਈ । ਜਿਸ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਵੀ ਬਹੁਤ ਜ਼ਿਆਦਾ ਮਾਯੂਸ ਹਨ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾ ਰਹੇ ਹਨ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੀ ਗਾਇਕਾ ਜੈਨੀ ਜੌਹਲ (Jenny Johal) ਨੇ ਵੀ ਦੁੱਖ ਜਤਾਇਆ ਹੈ । ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਜਤਾਇਆ ਦੁੱਖ, ਕਿਹਾ ‘ਵਾਹਿਗੁਰੂ ਪਰਿਵਾਰ ਨੂੰ ਦੁੱਖ ਦੀ ਘੜੀ ‘ਚ ਬਲ ਬਖਸ਼ਣ’

ਜਿਸ ‘ਚ ਸਿੱਧੂ ਮੂਸੇਵਾਲਾ ਕਹਿ ਰਹੇ ਹਨ ਕਿ ਖਾਸ ਏਮ ਨਹੀਂ ਜ਼ਿੰਦਗੀ ਦਾ, ਅੱਜ ਮਰਦਾ ਕੱਲ੍ਹ ਮਰਜਾਂ,ਮੈਨੂੰ ਖੌਫ ਨਹੀਂ ਬਰਬਾਦੀ ਦਾ । ਉਨ੍ਹਾਂ ਦਾ ਮਕਸਦ ਹੈ ਕਿ ਮਰਨ ਤੋਂ ਬਾਅਦ ਵੀ ਲੋਕ ਉਸ ਨੂੰ ਯਾਦ ਕਰਨ । ਜੈਨੀ ਜੌਹਲ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

 

ਹੋਰ ਪੜ੍ਹੋ : ਇਤਫ਼ਾਕ ! ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਲੱਭਿਆ ਉਨ੍ਹਾਂ ਦੇ ਗੀਤ 295 ਤੇ ਉਨ੍ਹਾਂ ਦੀ ਮੌਤ ਦੀ ਤਰੀਕ ‘ਚ ਕਨੈਕਸ਼ਨ

ਸਿੱਧੂ ਮੂਸੇਵਾਲਾ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣਿਆ ਜਾਂਦਾ ਸੀ । ਉਹ ਅਕਸਰ ਆਪਣੇ ਗੀਤਾਂ ਦੇ ਜ਼ਰੀਏ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦਾ ਸੀ । ਇਸੇ ਲਈ ਉਹ ਸਭ ਦੀਆਂ ਅੱਖਾਂ ‘ਚ ਰੜਕਦਾ ਸੀ । ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਅਣਗਿਣਤ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ।

Sidhu-Moosewala , image From instagram

ਇਨ੍ਹਾਂ ਹਿੱਟ ਗੀਤਾਂ ਦੀ ਬਦੌਲਤ ਉਸ ਨੇ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਸੀ । ਪਰ ਅੱਜ ਸਿੱਧੂ ਮੂਸੇਵਾਲਾ ਹਮੇਸ਼ਾ ਦੇ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਹੈ । ਇੱਕ ਮਾਂ ਦਾ ਪੁੱਤਰ ਹਮੇਸ਼ਾ ਦੇ ਲਈ ਉਸ ਤੋਂ ਵਿੱਛੜ ਗਿਆ । ਜਲਦ ਹੀ ਸਿੱਧੂ ਮੂਸੇਵਾਲਾ ਆਪਣੇ ਨਵੇਂ ਘਰ ‘ਚ ਸ਼ਿਫਟ ਹੋਣ ਵਾਲੇ ਸਨ । ਪਰ ਅਫਸੋਸ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਉਸ ਦੀਆਂ ਅੱਖਾਂ ਤੋਂ ਹਮੇਸ਼ਾ ਲਈ ਮਾਂ ਦਾ ਪੁੱੱਤਰ ਦੂਰ ਹੋ ਗਿਆ ।

 

View this post on Instagram

 

A post shared by Jenny Johl (@jennyjohalmusic)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network