ਸਿੱਧੂ ਮੂਸੇਵਾਲਾ ਦਾ ਪਿਤਾ ਨਾਲ ਪੰਜਾ ਲੜਾਉਂਦੇ ਦਾ ਵੀਡੀਓ ਵਾਇਰਲ, ਵੀਡੀਓ ਵੇਖ ਪ੍ਰਸ਼ੰਸਕ ਹੋ ਰਹੇ ਭਾਵੁਕ

written by Shaminder | June 03, 2022

ਸਿੱਧੂ ਮੂਸੇਵਾਲਾ  (Sidhu Moosewala ) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਪਿਤਾ ਦੇ ਨਾਲ ਪੰਜਾ ਲੜਾਉਂਦੇ ਹੋਏ ਨਜਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਪਿਤਾ ਜੀ ਦੇ ਨਾਲ ਪੰਜਾ ਲੜਾਉਂਦੇ ਹਨ ਅਤੇ ਦੋਵੇਂ ਬਹੁਤ ਖੁਸ਼ ਦਿਖਾਈ ਦੇ ਰਹੇ ਹਨ । ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਬੇਟੇ ਨੂੰ ਮਾਤ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

Sidhu Moosewala

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਗਾਇਕਾ ਅਫਸਾਨਾ ਖ਼ਾਨ, ਕਿਹਾ ‘ਮੇਰੀ ਮਾਂ ਪਾਪਾ ਦੇ ਦਿਲ ਦਾ ਟੁਕੜਾ ਖੋਹ ਕੇ ਚੰਗਾ ਨਹੀਂ ਕੀਤਾ ਗੰਦੀਆਂ ਸਿਆਸਤਾਂ’

ਪਰ ਆਖਿਰਕਾਰ ਸਿੱਧੂ ਮੂਸੇਵਾਲਾ ਨੂੰ ਉਹ ਮਾਤ ਦੇ ਦਿੰਦੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਮਾਪਿਆਂ ਦੇ ਨਾਲ ਬਹੁਤ ਜਿਆਦਾ ਪਿਆਰ ਸੀ । ਉਹ ਅਕਸਰ ਪਿਤਾ ਅਤੇ ਮਾਤਾ ਦੇ ਨਾਲ ਵੀਡੀਓ ਸਾਂਝੇ ਕਰਦਾ ਰਹਿੰਦਾ ਸੀ ।

Fazilpuria urges Punjabi and Haryanvi industry to not release any project until Sidhu Moose Wala gets justice Image Source: Twitter

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਇਹ ਵੀਡੀਓ ਹੋ ਰਿਹਾ ਵਾਇਰਲ, ਕਿਹਾ ਸੀ ‘ਪੰਜਾਬੀਆਂ ਦਾ ਨਾਮ ਚਮਕਾਉਣਾ ਪੂਰੀ ਦੁਨੀਆ ‘ਚ’

ਗਾਇਕ ਕਹਿੰਦਾ ਸੀ ਕਿ ਪਿਤਾ ਤੋਂ ਵਧੀਆ ਕੋਈ ਦੋਸਤ ਨਹੀਂ ਹੈ । ਇਸ ਲਈ ਮਾਪਿਆਂ ਦੀ ਸੇਵਾ ਕਰਿਆ ਕਰੋ । ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਖਾਸ ਕਰਕੇ ਉਸ ਦੇ ਮਾਪਿਆਂ ਦੀ ਹਾਲਤ ਕਿਸੇ ਤੋਂ ਵੀ ਵੇਖੀ ਨਹੀਂ ਜਾਂਦੀ ।

sidhu Moosewala ,,,-min image From instagram

ਸਿੱਧੂ ਮੂਸੇਵਾਲਾ ਦੀ ਮਾਂ ਬੇਸੁਧ ਹੈ ਅਤੇ ਪੁੱਤਰ ਦੇ ਇਸ ਦੁਨੀਆ ਤੋਂ ਜਾਣ ਦਾ ਦੁੱਖ ਬਰਦਾਸ਼ਤ ਨਹੀਂ ਕਰ ਪਾ ਰਹੀ । ਜਿਸ ਪੁੱਤਰ ਨੇ ਬੁਢਾਪੇ ਦੀ ਲਾਠੀ ਬਣਨਾ ਸੀ । ਉਹ ਇਸ ਦੁਨੀਆ ‘ਤੇ ਨਹੀਂ ਰਿਹਾ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਇਸੇ ਮਹੀਨੇ ਵਿਆਹ ਸੀ ।ਪਰ ਉਸ ਦੇ ਜਨਮ ਦਿਨ ਤੋਂ ਪਹਿਲਾਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ।

 

View this post on Instagram

 

A post shared by Kala.....🚬 (@baabe_writes)

You may also like