ਸਿੱਧੂ ਮੂਸੇਵਾਲਾ ਪਿੰਡ ਦੇ ਮੁੰਡਿਆਂ ਨਾਲ ਵਾਲੀਬਾਲ ਖੇਡਦੇ ਦਾ ਇਹ ਵੀਡੀਓ ਹੋਇਆ ਵਾਇਰਲ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | October 08, 2020

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਸੋਸ਼ਲ ਮੀਡੀਆ ਤੇ ਕੁਝ ਦਿਨਾਂ ਤੋਂ ਦਿਖਾਈ ਨਹੀਂ ਦੇ ਰਹੇ ਨੇ । ਉਨ੍ਹਾਂ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਅਖੀਰਲੀ ਪੋਸਟ 22 ਸਤੰਬਰ ਨੂੰ ਕਿਸਾਨਾਂ ਦੇ ਸਪੋਟ ‘ਚ ਸ਼ੇਅਰ ਕੀਤੀ ਗਈ ਸੀ ।

sidhu last post on instagram

ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਵੱਖ-ਵੱਖ ਪੇਜ਼ਾਂ ਉੱਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਵਾਲੀਬਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ । ਉਹ ਆਪਣੇ ਪਿੰਡ ਦੇ ਮੁੰਡਿਆਂ ਦੇ ਨਾਲ ਇਸ ਗੇਮ ਨੂੰ ਇਨਜੁਆਏ ਕਰਦੇ ਹੋਏ ਦਿਖਾਈ ਦੇ ਰਹੇ ਨੇ ।

 

ਹੋਰ ਪੜ੍ਹੋ : ਇਸ ਕਿਸਾਨ ਬਜ਼ੁਰਗ ਦਾ ਜਜ਼ਬਾ ਦੇਖਕੇ ਹਰ ਇੱਕ ਦੀਆਂ ਅੱਖਾਂ ਹੋ ਰਹੀਆਂ ਨੇ ਨਮ, ਕਿਸਾਨਾਂ ਦੇ ਹੱਕ ‘ਚ ਪੰਜਾਬੀ ਐਕਟਰੈੱਸ ਮੈਂਡੀ ਤੱਖਰ ਨੇ ਪੋਸਟ ਪਾ ਕੇ ਸਰਕਾਰਾਂ ਨੂੰ ਪਾਈਆਂ ਲਾਹਨਤਾਂ

ਉਨ੍ਹਾਂ ਦੀ ਦੇਸੀ ਲੁੱਕ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ । ਜਿਸ ਕਰਕੇ ਦਰਸ਼ਕਾਂ ਇਸ ਵੀਡੀਓ ਨੂੰ ਖੂਬ ਪਿਆਰ ਦੇ ਰਹੇ ਹਨ ।

sidhu moose wala with mother

ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਹੁਤ ਜਲਦ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ । ਏਨੀਂ ਦਿਨੀਂ ਉਹ ਕਿਸਾਨਾਂ ਦੇ ਨਾਲ ਮੋਢਾ ਲਾ ਕੇ ਖੜ੍ਹੇ ਹੋਏ ਨੇ । ਜਿਸ ਚੱਲਦੇ ਉਹ ਵੀ ਪ੍ਰਦਰਸ਼ਨ ‘ਚ ਨਜ਼ਰ ਆਉਂਦੇ ਰਹਿੰਦੇ ਨੇ ।

sidhu moosewala

 

You may also like