ਸਿੱਧੂ ਮੂਸੇਵਾਲੇ ਦੀ ਕਲਮ ‘ਚੋਂ ਨਿਕਲਿਆ ‘ਕਿਉਂ ਨਹੀਂ ਦੇਖਦਾ’ ਗਾਣਾ ਤੇਜੀ ਗਰੇਵਾਲ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  September 03rd 2019 03:55 PM  |  Updated: September 03rd 2019 03:56 PM

ਸਿੱਧੂ ਮੂਸੇਵਾਲੇ ਦੀ ਕਲਮ ‘ਚੋਂ ਨਿਕਲਿਆ ‘ਕਿਉਂ ਨਹੀਂ ਦੇਖਦਾ’ ਗਾਣਾ ਤੇਜੀ ਗਰੇਵਾਲ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

ਸਿੱਧੂ ਮੂਸੇਵਾਲਾ ਜੋ ਕਿ ਪੰਜਾਬੀ ਗਾਇਕ ਹੋਣ ਦੇ ਨਾਲ ਬਿਹਤਰੀਨ ਗੀਤਕਾਰ ਵੀ ਨੇ। ਉਨ੍ਹਾਂ ਦੀ ਕਲਮ ‘ਚੋਂ ਨਿਕਲੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ। ਇਸ ਵਾਰ ਉਨ੍ਹਾਂ ਦੀ ਕਲਮ ‘ਚ ਪਿਰੋਏ ਬੋਲਾਂ ਨੂੰ ਪੰਜਾਬੀ ਗਾਇਕ ਤੇਜੀ ਗਰੇਵਾਲ ਨੇ ਗਾਇਆ ਹੈ। ‘ਕਿਉਂ ਨਹੀਂ ਦੇਖਦਾ’ ਗਾਣੇ ਨੂੰ ਤੇਜੀ ਗਰੇਵਾਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦਾ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ।

ਹੋਰ ਵੇਖੋ:ਟੁੱਟੇ ਦਿਲਾਂ ਦੀਆਂ ਤਰਜ਼ਾਂ ਨੂੰ ਛੇੜ ਰਹੇ ਨੇ ‘ਖ਼ਾਨ ਸਾਬ’ ਆਪਣੇ ਨਵੇਂ ਗੀਤ ‘ਦੂਰ ਤੇਰੇ ਤੋਂ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

‘ਕਿਉਂ ਨਹੀਂ ਦੇਖਦਾ’ ਗਾਣੇ ਨੂੰ ਤੇਜੀ ਗਰੇਵਾਲ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਇਹ ਗਾਣਾ ਸੈਡ ਸੌਂਗ ਜ਼ੌਨਰ ਦਾ ਹੈ। ਜਿਸ ‘ਚ ਪਿਆਰ ‘ਚ ਕੀਤੇ ਧੋਖੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਗਾਣੇ ‘ਚ ਅਦਾਕਾਰੀ ਤੇਜੀ ਗਰੇਵਾਲ ਨੇ ਕੀਤੀ ਹੈ ਤੇ ਅਦਾਕਾਰੀ ‘ਚ ਸਾਥ ਦਿੱਤਾ ਹੈ ਫੀਮੇਲ ਮਾਡਲ ਰਿਸ਼ਫ਼ਾ ਖ਼ਾਨ ਨੇ। ਇਸ ਗਾਣੇ ਨੂੰ ਆਉਟਲਾਅ ਰਿਕਾਰਡਸ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ  ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network