ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'SYL' ਰਿਲੀਜ਼ ਤੋਂ ਬਾਅਦ ਛਾਇਆ ਨੰਬਰ ਇੱਕ ਟਰੈਂਡਿੰਗ 'ਚ, SYL ਗੀਤ ਬਣਾ ਰਿਹਾ ਹੈ ਨਵੇਂ ਰਿਕਾਰਡ

written by Lajwinder kaur | June 23, 2022

ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਜੋ ਭਾਵੇਂ ਇਸ ਸੰਸਾਰ ਤੋਂ ਚੱਲਾ ਗਿਆ ਹੈ ਪਰ ਉਹ ਆਪਣੇ ਪਿੱਛੇ ਆਪਣੇ ਕਈ ਗੀਤ ਛੱਡ ਗਿਆ ਹੈ। ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ SYL ਰਿਲੀਜ਼ ਹੋਇਆ ਹੈ। ਜਿਸ ਨੇ ਆਉਂਦੇ ਹੀ ਧੂਮ ਮਚਾ ਦਿੱਤੀ ਹੈ।

ਹੋਰ ਪੜ੍ਹੋ : Cricketer Sarfaraz Khan ਆਪਣੇ ਸੈਂਕੜੇ ਤੋਂ ਬਾਅਦ ਹੋਏ ਭਾਵੁਕ, ਕ੍ਰਿਕੇਟ ਦੇ ਮੈਦਾਨ ‘ਚ ਪੱਟ ‘ਤੇ ‘ਥਾਪੀ’ ਮਾਰਕੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਉਸਦੀ ਮੌਤ ਤੋਂ ਬਾਅਦ ਵੀਰਵਾਰ ਨੂੰ ਉਸਦਾ ਗਾਇਆ ਹੋਇਆ ਪਹਿਲਾ ਗੀਤ SYL ਰਿਲੀਜ਼ ਕੀਤਾ ਗਿਆ। ਇਹ ਗੀਤ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ 'ਤੇ ਅਧਾਰਿਤ ਹੈ। ਗੀਤ ਦੇ ਸਪੱਸ਼ਟ ਬੋਲ ਹਨ ਕਿ ਜਿੰਨਾ ਚਿਰ ਪੰਜਾਬ ਨੂੰ ਪ੍ਰਭੂਸੱਤਾ ਨਹੀਂ ਮਿਲਦੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਛੱਡੋ,  ਪਾਣੀ ਦਾ ਇੱਕ ਵੀ ਤੁਪਕਾ ਨਹੀਂ ਦਿੰਦੇ। ਗੀਤਾਂ ਵਿੱਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜ਼ਿਕਰ ਕੀਤਾ ਗਿਆ ਹੈ।

ਇਹ ਪਹਿਲਾ ਗੀਤਾ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਨੇ ਪੰਜਾਬ ਲਈ ਖੁਦਮੁਖ਼ਤਿਆਰੀ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਸਿੱਧੂ ਨੇ ਗੀਤ ਦੇ ਰਾਹੀਂ ਪੰਜਾਬ ਲਈ ਚੰਡੀਗੜ੍ਹ ਹੀ ਨਹੀਂ, ਪੰਜਾਬ ਤੋਂ ਵੱਖ ਹੋਏ ਹਿਮਾਚਲ ਤੇ ਹਰਿਆਣਾ ਨੂੰ ਵਾਪਸ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਵੀ ਕੀਤੀ ਗਈ ਹੈ।

SYL SONG SIDHU MOOSE WALA

ਇਸ ਗੀਤ ਦੇ ਬੋਲ ਤੇ ਗਾਇਕੀ ਖੁਦ ਸਿੱਧੂ ਮੂਸੇਵਾਲਾ ਨੇ ਹੀ ਕੀਤੀ ਹੈ। ਇਸ ਗੀਤ ਦਾ ਵੀਡੀਓ ਦਾ ਕੰਮ ਨਵਕਰਨ ਬਰਾੜ ਵੱਲੋਂ ਕੀਤਾ ਗਿਆ ਹੈ । ਇਸ ਗੀਤ ਨੇ ਰਿਲੀਜ਼ ਤੋਂ ਬਾਅਦ ਹੀ ਕਈ ਰਿਕਾਰਡਜ਼ ਬਣਾ ਦਿੱਤੇ ਨੇ। ਦੱਸ ਦਈਏ ਇਸ ਗੀਤ ਰਿਲੀਜ਼ ਤੋਂ ਬਾਅਦ 30 ਮਿੰਟਾਂ ‘ਚ ਹੀ ਇੱਕ ਮਿਲੀਅਨ ਵਿਊਜ਼ ਦਾ ਅੰਕੜਾ ਪਾਰ ਕਰ ਲਿਆ ਸੀ, ਜੋ ਕਿ ਪਹਿਲਾ ਅਜਿਹਾ ਕਰਨ ਵਾਲਾ ਪਹਿਲਾ ਪੰਜਾਬੀ ਗੀਤ ਹੈ ਜਿਸ ਨੇ ਏਨੀਂ ਜਲਦੀ ਇੱਕ ਮਿਲੀਅਨ ਵਿਊਜ਼ ਨੂੰ ਪਾਰ ਕੀਤਾ ਹੈ। ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ 'ਚ ਨੰਬਰ  ਇੱਕ ਉੱਤੇ ਚੱਲ ਰਿਹਾ ਹੈ।

You may also like