ਇਸ ਤੋਂ ਪਹਿਲਾਂ ਸਿੰਮੀ ਚਾਹਲ ਦਾ ਇਹ ਅੰਦਾਜ਼ ਨਹੀਂ ਵੇਖਿਆ ਹੋਣਾ ਤੁਸੀਂ 

Written by  Shaminder   |  May 31st 2019 04:09 PM  |  Updated: May 31st 2019 04:09 PM

ਇਸ ਤੋਂ ਪਹਿਲਾਂ ਸਿੰਮੀ ਚਾਹਲ ਦਾ ਇਹ ਅੰਦਾਜ਼ ਨਹੀਂ ਵੇਖਿਆ ਹੋਣਾ ਤੁਸੀਂ 

ਸਿੰਮੀ ਚਾਹਲ ਏਨੀਂ ਦਿਨੀਂ ਖੂਬ ਸ਼ਾਇਰੀ ਕਰ ਰਹੇ ਨੇ । ਉਨ੍ਹਾਂ ਨੇ ਆਪਣੇ ਇਸ ਸ਼ਾਇਰਾਨਾ ਅੰਦਾਜ਼ ਨੂੰ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਬਿਆਨ ਕੀਤਾ ਹੈ । ਸਿੰਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਹੁਤ ਹੀ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ।

https://www.instagram.com/p/BxOfBA0gq7L/

ਇਨ੍ਹਾਂ ਤਸਵੀਰਾਂ 'ਚ ਸਿੰਮੀ ਬਹੁਤ ਹੀ ਸੋਹਣੀ ਲੱਗ ਰਹੀ ਹੈ । ਸਿੰਮੀ ਚਹਿਲ ਅਕਸਰ ਆਪਣੀਆਂ ਨਿੱਜੀ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਸਿੰਮੀ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਵੀ ਅਕਸਰ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਕਰਦੀ ਰਹਿੰਦੀ ਹੈ ।

https://www.instagram.com/p/BxORgjNgAzR/

ਹੁਣ ਉਨ੍ਹਾਂ ਨੇ ਬਹੁਤ ਹੀ ਖ਼ੂਬਸੂਰਤ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪ੍ਰਸ਼ੰਸਕਾਂ ਲਈ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਨੂੰ ਫੈਨਜ਼ ਪਸੰਦ ਕਰ ਰਹੇ ਨੇ ਅਤੇ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਦੇ ਰਹੇ ਹਨ ।

https://www.instagram.com/p/BxFOw5ugl2Y/

ਅੰਬਾਲਾ ਦੀ ਇਸ ਖੂਬਸੂਰਤ ਮੁਟਿਆਰ ਨੇ ਚੰਡੀਗੜ ਰਹਿੰਦਿਆਂ ਮਾਡਲਿੰਗ ਤੋਂ ਆਪਣੀ ਸ਼ੁਰੂਆਤ ਕੀਤੀ ਸੀ। ਕੁਝ ਮਿਊਜ਼ਿਕ ਵੀਡੀਓਜ਼ ਕਰਨ ਤੋਂ ਬਾਅਦ ਉਹ ਕੈਨੇਡਾ ਚਲੀ ਗਈ। ਕੈਨੇਡਾ ਰਹਿੰਦੀ ਦੀ ਝੋਲੀ 'ਚ 'ਬੰਬੂਕਾਟ' ਫ਼ਿਲਮ ਪੈ ਗਈ।

https://www.instagram.com/p/BxEQGcpAa6l/

ਇਸ ਫ਼ਿਲਮ ਨੇ ਉਸਦੀ ਤਕਦੀਰ ਬਦਲ ਦਿੱਤੀ। ਉਸ ਨੇ ਆਪਣੀ ਅਦਾਕਾਰੀ ਦਾ ਐਸਾ ਲੋਹਾ ਮੰਨਵਾਇਆ ਕਿ ਉਹ ਪੰਜਾਬੀ ਦੀਆਂ ਚੋਟੀ ਦੀਆਂ ਹੀਰੋਇਨਾਂ 'ਚ ਸ਼ਾਮਲ ਹੋ ਗਈ। ਉਸ ਕੋਲ ਅਕਸਰ ਫ਼ਿਲਮਾਂ ਦੀਆਂ ਆਫ਼ਰਸ ਆਉਂਦੀਆਂ ਹਨ, ਪਰ ਉਹ ਫ਼ਿਲਮਾਂ ਦੀ ਗਿਣਤੀ ਨਾਲੋਂ ਕੁਆਲਿਟੀ 'ਤੇ ਧਿਆਨ ਦੇ ਰਹੀ ਹੈ।

https://www.instagram.com/p/BxM9N0XAMVa/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network