ਇਸ ਕਿਊਟ ਬੱਚੀ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਸਿੰਮੀ ਚਾਹਲ, ਦਰਸ਼ਕਾਂ ਨੂੰ ਪਸੰਦ ਆ ਰਹੀਆਂ ਨੇ ਇਹ ਤਸਵੀਰਾਂ
ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਚੁਲਬੁਲੇ ਅੰਦਾਜ਼ ਵਾਲੀ ਸਿੰਮੀ ਚਾਹਲ ਜਿਨ੍ਹਾਂ ਨੇ ਨਿੱਕੀ ਉਮਰ ‘ਚ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਹੈ । ਉਹ ਸੋਸ਼ਲ ਮੀਡੀਆ ਉੱਤੇ ਵੀ ਸਰਗਰਮ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਕਿਊਟ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।
ਇਸ ਵਾਰ ਜੋ ਤਸਵੀਰਾਂ ਉਨ੍ਹਾਂ ਨੇ ਪ੍ਰਸ਼ੰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ ਉਸ ‘ਚ ਉਹ ਇੱਕ ਪਿਆਰੀ ਜਿਹੀ ਬੱਚੀ ਦੇ ਨਾਲ ਦਿਖਾਈ ਦੇ ਰਹੇ ਨੇ । ਫੋਟੋਆਂ ‘ਚ ਸਿੰਮੀ ਚਾਹਲ ਤੇ ਕਿਊਟ ਬੱਚੀ ਆਈਸ ਕ੍ਰੀਮ ਖਾਂਦੇ ਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਚੁਲਬੁਲਾ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਆ ਚੁੱਕੇ ਨੇ ।
ਜੇ ਗੱਲ ਕਰੀਏ ਸਿੰਮੀ ਚਾਹਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਨੇ । ਉਹ ਅਖੀਰਲੀ ਵਾਰ ‘ਚੱਲ ਮੇਰਾ ਪੁੱਤ 2’ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ । ਇਸ ਫ਼ਿਲਮ ਨੂੰ ਵੀ ਕੋਰੋਨਾ ਦੀ ਮਾਰ ਝੱਲਣੀ ਪਈ ਸੀ । ਪਰ ਜਦੋਂ ਸਭ ਠੀਕ ਹੋ ਜਾਵੇਗਾ ਤਾਂ ਇਹ ਫ਼ਿਲਮ ਮੁੜ ਤੋਂ ਪੰਜਾਬ ‘ਚ ਰਿਲੀਜ਼ ਕੀਤੀ ਜਾਵੇਗੀ ।