ਦੇਬੀ ਮਖਸੂਸਪੁਰੀ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਫੈਨਸ ਦੇਬੀ ਨੂੰ ਦੇ ਰਹੇ ਵਧਾਈ

Written by  Shaminder   |  May 09th 2020 11:10 AM  |  Updated: May 09th 2020 11:10 AM

ਦੇਬੀ ਮਖਸੂਸਪੁਰੀ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਫੈਨਸ ਦੇਬੀ ਨੂੰ ਦੇ ਰਹੇ ਵਧਾਈ

ਗਾਇਕ ਅਤੇ ਗੀਤਕਾਰ ਦੇਬੀ ਮਖਸੂਸਪੁਰੀ ਦੀ ਪਤਨੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੀ ਪਤਨੀ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਪੋਸਟ ਵੀ ਲਿਖੀ ਹੈ । ਉਨ੍ਹਾਂ ਨੇ ਇਸ ਤਸਵੀਰ ਦੇ ਕੈਪਸ਼ਨ ‘ਚ ਲਿਖਿਆ “ਦੇਬੀ ਨਾਲ ਤੇਰਾ ਰਿਸ਼ਤਾ ਹੋਣਾ ਹੋਰ ਜਨਮ ਦਾ, ਕਿਸੇ ਨੂੰ ਇੱਕ ਜਨਮ ਵਿੱਚ ਏਨਾ ਚਾਹਿਆ ਜਾ ਨਹੀਂ ਸਕਦਾ, ਹੈਪੀ ਬਰਥਡੇ ਟੂ ਮਾਈ ਵਾਈਫ”।

https://www.instagram.com/p/B_7stkWBRFy/

ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਦੇਬੀ ਨੂੰ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੀ ਪਤਨੀ ਦੇ ਜਨਮ ਦਿਨ ‘ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਉਹ ਵਧੀਆ ਲੇਖਣੀ ਦੇ ਵੀ ਮਾਲਕ ਹਨ । ਹਾਲ ‘ਚ ਉਨ੍ਹਾਂ ਦਾ ਇੱਕ ਗੀਤ ਆਇਆ ਸੀ ਰਾਖ ਜੋ ਕਿ ਸਰੋਤਿਆਂ ‘ਚ ਕਾਫੀ ਮਕਬੂਲ ਹੋਇਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਯਾਦ, ਤੇਰੀਆਂ ਗੱਲਾਂ, ਮਿੱਤਰਾਂ ਦੀ ਆਵਾਜ਼ ਕਵਿਤਾ ਸਣੇ ਕਈ ਗੀਤ ਸ਼ਾਮਿਲ ਹਨ ।

https://www.instagram.com/p/B_5M3cPBigg/

ਉਹ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਨੇ ।ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ‘ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ । ਦੇਬੀ ਮਖਸੂਸਪੁਰੀ  ਨੇ ਦੱਸਿਆ ਜਦੋਂ ਉਹਨਾਂ ਦੇ ਲਿਖੇ ਗੀਤ ਰਿਕਾਰਡ ਹੋ ਗਏ ਤਾਂ ਉਹਨਾਂ ਦੇ ਪਿਤਾ ਜੀ ਅੰਦਰੋਂ ਤਾਂ ਖੁਸ਼ ਸਨ ਪਰ ਬਾਹਰੋਂ ਉਹ ਨਰਾਜ਼ਗੀ ਦਿਖਾਉਂਦੇ ਸਨ ।

https://www.instagram.com/p/B_U22mzFdMx/

ਦੇਬੀ ਨੇ ਆਪਣੇ ਪਿਤਾ ਦਾ ਇੱਕ ਕਿੱਸਾ ਸਾਂਝਾ ਕਰਦੇ ਹੋਏ ਦੱਸਿਆ ਕਿ ਇੱਕ ਵਾਰ ਉਹਨਾਂ ਦੇ ਪਿੰਡ ਦੇ ਇੱਕ ਮੁੰਡੇ ਨੇ ਉਹਨਾਂ ਦੇ ਪਿਤਾ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਦੇਬੀ ਦਾ ਨਾਂਅ ਹਰ ਗੀਤ ਵਿੱਚ ਆਉਣ ਲੱਗ ਗਿਆ ਹੈ ਤਾਂ ਇਸ ਦੇ ਜਵਾਬ ਵਿੱਚ ਦੇਬੀ ਦੇ ਪਿਤਾ ਨੇ ਕਿਹਾ ਕਿ ਸਾਨੂੰ ਇਸ ਦਾ ਕੋਈ ਫਾਇਦਾ ਨਹੀਂ ਖੇਤਾਂ ਵਿੱਚ ਪੱਠੇ ਤਾਂ ਸਾਨੂੰ ਹੀ ਵੱਡਣੇ ਪੈਂਦੇ ਹਨ । ਦੇਬੀ ਤਾਂ ਸਾਰਾ ਦਿਨ ਕਾਪੀ ਲੈ ਕੇ ਬੈਠਾ ਰਹਿੰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network