ਗਾਇਕ ਅਤੇ ਗੀਤਕਾਰ ਰਾਜ ਰਣਜੋਧ ਨੇ ਕੀਤੀ ਰਾਣਾ ਰਣਬੀਰ ਦੇ 'ਜ਼ਿੰਦਗੀ ਜ਼ਿੰਦਾਬਾਦ' ਸ਼ੋਅ ਦੀ ਤਾਰੀਫ਼

Written by  Shaminder   |  July 27th 2019 05:00 PM  |  Updated: July 27th 2019 05:00 PM

ਗਾਇਕ ਅਤੇ ਗੀਤਕਾਰ ਰਾਜ ਰਣਜੋਧ ਨੇ ਕੀਤੀ ਰਾਣਾ ਰਣਬੀਰ ਦੇ 'ਜ਼ਿੰਦਗੀ ਜ਼ਿੰਦਾਬਾਦ' ਸ਼ੋਅ ਦੀ ਤਾਰੀਫ਼

ਗਾਇਕ ਅਤੇ ਗੀਤਕਾਰ ਰਾਜ ਰਣਜੋਧ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਰਾਣਾ ਰਣਬੀਰ ਦੇ ਨਾਲ ਸਾਂਝਾ ਕੀਤੀ ਹੈ । ਦਰਅਸਲ ਉਨ੍ਹਾਂ ਨੇ ਰਾਣਾ ਰਣਬੀਰ ਦੇ ਜ਼ਿੰਦਗੀ ਜ਼ਿੰਦਾਬਾਦ ਦੇ ਥਿਏਟਰੀਕਲ ਸ਼ੋਅ ਦੀ ਤਾਰੀਫ਼ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ 'ਰਣਬੀਰ ਵੀਰਾ ਇੱਕ ਪੂਰਨ ਤੌਰ 'ਤੇ ਮਨੁੱਖਤਾਵਾਦੀ ਹੈ ਅਤੇ ਉਨ੍ਹਾਂ ਦੇ ਵਿਚਾਰ ਹਮੇਸ਼ਾ ਹੀ ਰਾਹ ਵਿਖਾਉਂਦੇ ਹਨ ।

ਹੋਰ ਵੇਖੋ  :ਗਾਇਕ ‘ਤੇ ਗੀਤਕਾਰ ਰਾਜ ਰਣਜੋਧ ਨੇ ਵਿਦੇਸ਼ ਦੀ ਧਰਤੀ ‘ਤੇ ਬਿਆਨ ਕੀਤਾ ਪੰਜਾਬ ਦਾ ਦਰਦ,ਸੁਣਨ ਵਾਲੇ ਹੋਏ ਭਾਵੁਕ

https://www.instagram.com/p/B0NeemKlen-/

ਉਨ੍ਹਾਂ ਨੇ ਇਸ ਸ਼ੋਅ ਨੂੰ ਮਹਾਨ ਦੱਸਿਆ ਹੈ ਅਤੇ ਕਿਹਾ ਕਿ ਸਿੱਖਣ ਵਾਲੇ ਬਣੋ ਅਤੇ ਹਰ ਰੂਹ ਨੂੰ ਪਿਆਰ ਕਰੋ। ਬੋਲਣ ਤੋਂ ਪਹਿਲਾਂ ਸੁਣੋ ਪਿਆਰ ਨੂੰ ਫੈਲਾਓ"।ਸੋਹਣਾ ਜਿਉਣਾ ਚਾਹੁੰਦੇ ਹੋ ਤਾਂ ਅੱਜ 'ਚ ਵਿਸ਼ਵਾਸ਼ ਰੱਖੀਏ ।ਇਹ ਲੋਕਾਂ ਨੂੰ ਪਾਜ਼ੀਟਿਵ ਐਨਰਜ਼ੀ ਦੇਣ ਲਈ ਇਸ ਤਰਾਂ ਦੇ ਸ਼ੋਅ ਨੂੰ ਸ਼ੁਰੂ ਕੀਤਾ ਹੈ ਰਾਣਾ ਰਣਬੀਰ ਨੇ ।

https://www.instagram.com/p/Bz7EoCpleCV/

ਇਸ ਸ਼ੋਅ ਨੂੰ ਜਿੱਥੇ ਉਹ ਪੰਜਾਬ 'ਚ  ਕਰਦੇ ਨੇ ਅਤੇ ਵਿਦੇਸ਼ਾਂ 'ਚ ਵੀ ਇਸ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network