ਆਖਿਰ ਕਿਉਂ ਸਨ ਬੀ ਪਰਾਕ 20 ਦਿਨ ਬੈੱਡ ਰੈਸਟ 'ਤੇ ? ਦੇਖੋ ਵੀਡੀਓ

Written by  Aaseen Khan   |  December 31st 2018 01:41 PM  |  Updated: December 31st 2018 01:41 PM

ਆਖਿਰ ਕਿਉਂ ਸਨ ਬੀ ਪਰਾਕ 20 ਦਿਨ ਬੈੱਡ ਰੈਸਟ 'ਤੇ ? ਦੇਖੋ ਵੀਡੀਓ

ਆਖਿਰ ਕਿਉਂ ਸਨ ਬੀ ਪਰਾਕ 20 ਦਿਨ ਬੈੱਡ ਰੈਸਟ 'ਤੇ ? ਦੇਖੋ ਵੀਡੀਓ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਰ ਕੱਢ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਬੀ ਪਰਾਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ , ਜਿਸ 'ਚ ਉਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਹ ਪੂਰੇ 20 ਦਿਨ ਲਗਾਤਾਰ ਬੈੱਡ ਰੈਸਟ 'ਤੇ ਸਨ। ਕਿਉਂਕਿ ਉਹਨਾਂ ਦੀ ਸਿਹਤ ਕੁਝ ਠੀਕ ਨਹੀਂ ਸੀ। ਬੀ ਪਰਾਕ ਨੇ ਵੀਡੀਓ ਰਾਹੀਂ ਆਪਣੇ ਸਰੋਤਿਆਂ ਨੂੰ ਦੱਸਿਆ ਹੈ ਹੁਣ ਸਭ ਕੁਝ ਠੀਕ ਹੋ ਚੁੱਕਿਆ ਹੈ , ਇਹ ਉਹਨਾਂ ਦੇ ਫੈਨਜ਼ ਦੀਆਂ ਦੁਆਵਾਂ ਦੀ ਬਦੌਲਤ ਹੀ ਹੋਇਆ ਕਿ ਉਹ ਇੰਨ੍ਹੀ ਛੇਤੀ ਠੀਕ ਠਾਕ ਹੋ ਕੇ ਆਪਣੇ ਸਰੋਤਿਆਂ ਦੇ ਸਾਹਮਣੇ ਆ ਚੁੱਕੇ ਹਨ 'ਤੇ ਕੰਮ 'ਤੇ ਲੌਟ ਆਏ ਹਨ।

https://www.instagram.com/p/BsA7Z9YBce0/

ਹੋਰ ਪੜ੍ਹੋ : ਸੜਕਾਂ ‘ਤੇ ਧਮਾਲਾਂ ਪਾਉਣ ਲਈ ਤਿਆਰ ਨੇ ਪੰਜਾਬੀ ਗਾਇਕ ਪ੍ਰੀਤ ਹਰਪਾਲ

ਉਹਨਾਂ ਇਸ ਵੀਡੀਓ 'ਚ ਕਿਹਾ ਹੈ ਕਿ ਜਲਦ ਹੀ ਬੀ ਪਰਾਕ ਪੂਰੀ ਐਲਬਮ ਲੈ ਕੇ ਆ ਰਹੇ ਹਨ , ਜਿਸ ਦੇ ਗਾਣਿਆਂ ਦਾ ਸ਼ੂਟ ਵੀ ਸ਼ੁਰੂ ਹੋ ਚੁੱਕਿਆ ਹੈ। ਬੀ ਪਰਾਕ ਪੰਜਾਬੀ ਮਿਊਜ਼ਿਕ ਜਗਤ ਦੇ ਇੱਕ ਹੋਣਹਾਰ ਅਤੇ ਟੈਲੈਂਟੇਡ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਹਨ। ਉਹ ਹੁਣ ਤੱਕ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰਾਂ ਨਾਲ ਗਾਣੇ ਕਰ ਚੁੱਕੇ ਹਨ। ਬੀ ਪਰਾਕ ਹਮੇਸ਼ਾ ਤੰਦਰੁਸਤ ਰਹਿਣ ਸਾਡੀਆਂ ਅਤੇ ਉਹਨਾਂ ਦੇ ਫੈਨਜ਼ ਦੀਆਂ ਇਹ ਹੀ ਦੁਆਵਾਂ ਹਨ। ਬੀ ਪਰਾਕ ਇੱਦਾਂ ਹੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿਣ ਸਾਰੇ ਇਹ ਹੀ ਚਾਹੁੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network