ਅਨੂਪ ਜਲੋਟਾ ਦੀ ਯੂਰਪ ਫੇਰੀ, ਭਾਰਤ ਆਉਂਦਿਆਂ ਹੀ ਕੀਤਾ ਆਈਸੋਲੇਟ, ਗਾਇਕ ਨੇ ਲਿਖਿਆ ਇਹ ਸੁਨੇਹਾ

Written by  Shaminder   |  March 18th 2020 04:03 PM  |  Updated: March 18th 2020 04:03 PM

ਅਨੂਪ ਜਲੋਟਾ ਦੀ ਯੂਰਪ ਫੇਰੀ, ਭਾਰਤ ਆਉਂਦਿਆਂ ਹੀ ਕੀਤਾ ਆਈਸੋਲੇਟ, ਗਾਇਕ ਨੇ ਲਿਖਿਆ ਇਹ ਸੁਨੇਹਾ

ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਦੁਨੀਆ ਭਰ ‘ਚ ਕਈ ਮੌਤਾਂ ਹੋ ਚੁੱਕੀਆਂ ਹਨ । ਜਿਸ ਦੇ ਚੱਲਦਿਆਂ ਦੇਸ਼ ਭਰ ਦੇ ਲੋਕਾਂ ‘ਚ ਦਹਿਸ਼ਤ ਦਾ ਮਹੌਲ ਹੈ । ਕਿਉਂਕਿ ਇਸ ਵਾਇਰਸ ਤੋਂ ਬਚਣ ਲਈ ਕੋਈ ਵੀ ਦਵਾਈ ਹਾਲੇ ਤੱਕ ਨਹੀਂ ਬਣੇ । ਇਸ ਦਾ ਅਸਰ ਬਾਲੀਵੁੱਡ ਅਤੇ ਇੰਡਸਟਰੀ ‘ਤੇ ਵੀ ਪੈ ਰਿਹਾ ਹੈ ।ਪਰ ਇਸ ਸਭ ਦੇ ਦਰਮਿਆਨ ਭਜਨ ਗਾਇਕ ਅਨੂਪ ਜਲੋਟਾ ਯੂਰਪ ਦੇ ਚਾਰ ਵੱਡੇ ਸ਼ਹਿਰਾਂ ‘ਚ ਸ਼ੋਅ ਕਰਕੇ ਪਰਤੇ ਹਨ ।

ਹੋਰ ਵੇਖੋ:ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਰਹੇ ਅਨੂਪ ਜਲੋਟਾ ਤੇ ਜਸਲੀਨ ਮੁੜ ਤੋਂ ਇੱਕਠੇ ਆਉਣਗੇ ਨਜ਼ਰ, ਸਾਹਮਣੇ ਆਵੇਗੀ ਰਿਸ਼ਤੇ ਦੀ ਸਚਾਈ!

https://www.instagram.com/p/B90qn2BBcCJ/

ਪਰ ਭਾਰਤ ਆਉਂਦਿਆਂ ਹੀ ਉਨ੍ਹਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।

https://www.instagram.com/p/B9vbreQhgLl/

66 ਸਾਲਾ ਅਨੂਪ ਜਲੋਟਾ ਨੇ ਦੱਸਿਆ ਕਿ ਸਾਰੇ ਲੋਕ ਜਿਨ੍ਹਾˆ ਦੀ ਉਮਰ 60 ਸਾਲ ਤੋˆ ਵੱਧ ਸੀ, ਨੂੰ ਹਵਾਈ ਜਹਾਜ਼ ਤੋˆ ਉਤਾਰਣ ਤੋˆ ਬਾਅਦ ਏਅਰਪੋਰਟ ਤੋˆ ਮਿਰਾਜ ਨਾˆ ਦੇ ਹੋਟਲ ਲਿਜਾਇਆ ਗਿਆ।ਜਿੱਥੇ ਹਰ ਕਿਸੇ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ  ਦੀ ਜਾਂਚ ਕਰਨ ਲਈ ਵੱਖਰੇ ਕਮਰਿਆˆ 'ਚ ਰੱਖਿਆ ਗਿਆ ਹੈ। ਅਨੂਪ ਜਲੋਟਾ ਨੇ ਦੱਸਿਆ ਕਿ ਡਾਕਟਰਾਂˆ ਦੀ ਇੱਕ ਟੀਮ ਨੇ ਫਿਲਹਾਲ ਉਸ ਨੂੰ ਦੋ ਦਿਨਾˆ ਲਈ ਆਈਸੋਲੇਸ਼ਨ 'ਚ ਰਹਿਣ ਲਈ ਕਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network