ਗਾਇਕ ਸੀ ਜੀਤ ਦਾ ਨਵਾਂ ਗੀਤ ‘ਵਿਆਹ’ ਹੋਇਆ ਰਿਲੀਜ਼

written by Shaminder | December 17, 2020

ਗਾਇਕ ਸੀ ਜੀਤ ਦਾ ਨਵਾਂ ਗੀਤ ‘ਵਿਆਹ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਸੀ ਜੀਤ ਨੇ ਹੀ ਲਿਖੇ ਹਨ । ਮਿਉਜ਼ਿਕ ਦਿੱਤਾ ਹੈ ਗੌਰੀ ਲਲਿਤ ਨੇ ਅਤੇ ਫੀਮੇਲ ਮਾਡਲ ਦੇ ਤੌਰ ‘ਤੇ ਤਨੁਜਾ ਚੌਹਾਨ ਨਜ਼ਰ ਆ ਰਹੇ ਹਨ । c jeet ਗੀਤ ‘ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਇੱਕ ਗੱਭਰੂ ਦੇ ਪਿਆਰ ‘ਚ ਗ੍ਰਿਫਤਾਰ ਹੈ ਤੇ ਉਸ ਦੇ ਖਿਆਲਾਂ ‘ਚ ਹੀ ਗੁਆਚੀ ਰਹਿੰਦੀ ਹੈ । ਉਸ ਨੂੰ ਅਕਸਰ ਉਸ ਗੱਭਰੂ ਦੇ ਹੀ ਸੁਫਨੇ ਆਉਂਦੇ ਹਨ ਅਤੇ ਸੁਫ਼ਨੇ ‘ਚ ਹੀ ਉਸ ਦਾ ਵਿਆਹ ਵੀ ਹੋ ਜਾਂਦਾ ਹੈ । ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਕੰਗਨਾ ਨੂੰ ਇੱਕ ਵਾਰ ਫਿਰ ਟਵਿੱਟਰ ਤੇ ਲਿਆ ਲੰਮੇ ਹੱਥੀਂ
c jeet ਕੁੱਲ ਮਿਲਾ ਕੇ ਇਸ ਗੀਤ ‘ਚ ਦੋ ਰੂਹਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਸੁਣ ਸਕਦੇ ਹੋ । c jeet ਇਹ ਗੀਤ ਉਸ ਮੌਕੇ ‘ਤੇ ਰਿਲੀਜ਼ ਕੀਤਾ ਗਿਆ ਹੈ ਜਦੋਂ ਵਿਆਹਾਂ ਦਾ ਸੀਜ਼ਨ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ । ਗੀਤ ਸਰੋਤਿਆਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ ।

0 Comments
0

You may also like