ਗਾਇਕ ਗਗਨ ਕੋਕਰੀ ਦੀ ਭੈਣ ਦਾ ਹੋਇਆ ਵਿਆਹ, ਗਾਇਕ ਨੇ ਤਸਵੀਰ ਸਾਂਝੀ ਕਰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਦਿੱਤੀ ਵਧਾਈ

written by Shaminder | September 10, 2022

ਗਾਇਕ ਗਗਨ ਕੋਕਰੀ (Gagan Kokri) ਦੀ ਭੈਣ ਦਾ ਵਿਆਹ (Sister Wedding) ਹੋ ਗਿਆ ਹੈ । ਇਸ ਦੀ ਇੱਕ ਤਸਵੀਰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਗਾਇਕ ਆਪਣੀ ਭੈਣ ਅਤੇ ਜੀਜੇ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਹੈਪੀ ਮੈਰਿਡ ਲਾਈਫ ਸਿਸਟਰ, ਗੁਰਲੀਨ ਵੈਡਸ ਮਨਰਾਜ।

Gagan Kokri ,, image From instagram

ਹੋਰ ਪੜ੍ਹੋ : ਕੰਗਨਾ ਰਣੌਤ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਲ ਕੀਤੀ ਮੁਲਾਕਾਤ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਦੇ ਨਾਲ ਆਪਣੇ ਪਰਿਵਾਰ ‘ਚ ਸ਼ਾਮਿਲ ਹੋਏ ਨਵੇਂ ਮੈਂਬਰ ਮਨਰਾਜ ਔਜਲਾ ਦਾ ਸਵਾਗਤ ਵੀ ਕੀਤਾ । ਗਾਇਕ ਨੇ ਅੱਗੇ ਲਿਖਿਆ ‘ਰੱਬ ਬਹੁਤ ਤਰੱਕੀਆਂ ਅਤੇ ਖੁਸ਼ੀਆਂ ਦੇਵੇ ਦੋਨਾਂ ਨੂੰ’। ਇਸ ਦੇ ਨਾਲ ਹੀ ਗਗਨ ਕੋਕਰੀ ਨੇ ਆਪਣੇ ਚਾਚੇ ਅਤੇ ਚਾਚੀ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ ‘ਬਹੁਤ ਮਿਹਨਤ ਕੀਤੀ ਤੁਸੀਂ।

Gagan Kokri sister- Image Source : Instagram

ਹੋਰ ਪੜ੍ਹੋ : ਸ਼ੇਰ ਦੇ ਨਾਲ ਇਸ ਕੁੜੀ ਦਾ ਵੀਡੀਓ ਵੇਖ ਤੁਸੀਂ ਵੀ ਦਬਾ ਲਓਗੇ ਦੰਦਾਂ ਥੱਲੇ ਜੀਭ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਕੁਝ ਸਾਲ ਪਹਿਲਾਂ ਅਸੀਂ ਛੋਟੇ ਛੋਟੇ ਹੁੰਦੇ ਸੀ । ਸਮਾਂ ਇੰਝ ਲੱਗ ਰਿਹਾ ਹੈ ਜਿਵੇਂ ਉੱਡ ਰਿਹਾ ਹੋਵੇ’।ਜਿਉਂ ਹੀ ਗਗਨ ਕੋਕਰੀ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ । ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।

Gagan Kokri sister, Image Source : Instagram

ਗਗਨ ਕੋਕਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਉਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ । ਉਹ ਜਿੱਥੇ ਇਕ ਵਧੀਆ ਗਾਇਕ ਹਨ, ਉੱਥੇ ਹੀ ਇੱਕ ਬਿਹਤਰੀਨ ਅਦਾਕਾਰ ਵੀ ਹਨ ।ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਫ਼ਿਲਮ ‘ਲਾਟੂ’ ਅਤੇ ਯਾਰਾ ਵੇ ‘ਚ ਉਹ ਆਪਣੀ ਅਦਾਕਾਰੀ ਦਿਖਾ ਚੁੱਕੇ ਹਨ ।

 

View this post on Instagram

 

A post shared by Gagan Kokri (@gagankokri)

You may also like