ਗਾਇਕਾ ਹਰਸ਼ਦੀਪ ਕੌਰ ਆਪਣੇ ਬੇਟੇ ਹੁਨਰ ਸਿੰਘ ਲਈ ਲੋਰੀ ਗਾਉਂਦੀ ਆਈ ਨਜ਼ਰ, ਦੇਖੋ ਇਹ ਕਿਊਟ ਜਿਹੀ ਵੀਡੀਓ

Written by  Lajwinder kaur   |  May 24th 2021 02:27 PM  |  Updated: May 24th 2021 02:29 PM

ਗਾਇਕਾ ਹਰਸ਼ਦੀਪ ਕੌਰ ਆਪਣੇ ਬੇਟੇ ਹੁਨਰ ਸਿੰਘ ਲਈ ਲੋਰੀ ਗਾਉਂਦੀ ਆਈ ਨਜ਼ਰ, ਦੇਖੋ ਇਹ ਕਿਊਟ ਜਿਹੀ ਵੀਡੀਓ

ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਜੋ ਕਿ ਨਵੀਂ ਮੰਮੀ ਬਣੀ ਹੈ। ਏਨੀਂ ਦਿਨੀਂ ਉਹ ਆਪਣੇ ਬੇਟੇ ਹੁਨਰ ਸਿੰਘ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੀ ਹੈ। ਵਿਸਾਖੀ ਦੇ ਮੌਕੇ ਤੇ ਉਨ੍ਹਾਂ ਨੇ ਆਪਣੇ ਬੇਟੇ ਦਾ ਚਿਹਰਾ ਜੱਗ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਆਪਣੇ ਬੇਟੇ ਹੁਨਰ ਸਿੰਘ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ।

harshdeep kaur instagram image source-instagram

ਹੋਰ ਪੜ੍ਹੋ : ਕੇਂਦਰ ਸਰਕਾਰ ਦੇ ਮੂੰਹ ‘ਤੇ ਚਪੇੜ ਵਾਂਗ ਵੱਜ ਰਿਹਾ ਹੈ ਜੱਸ ਬਾਜਵਾ ਦਾ ਨਵਾਂ ਗੀਤ ‘ਹੋਕਾ’, ਕਿਸਾਨੀ ਸੰਘਰਸ਼ ਦੇ ਬੁਲੰਦ ਹੌਸਲੇ ਨੂੰ ਕਰ ਰਿਹਾ ਹੈ ਬਿਆਨ, ਦੇਖੋ ਵੀਡੀਓ

harshdeep kaur shared her new video with son hunar singh image source-instagram

ਇਸ ਵੀਡੀਓ ‘ਚ ਗਾਇਕਾ ਹਰਸ਼ਦੀਪ ਕੌਰ ਆਪਣੇ ਬੇਟੇ ਹੁਨਰ ਸਿੰਘ ਨੂੰ ਲੋਰੀ ਸੁਨਾਉਂਦੀ ਹੋਈ ਨਜ਼ਰ ਆ ਰਹੀ ਹੈ। ਉਹ ਆਪਣੇ ਬੇਟੇ ਨੂੰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਮੰਮੀ-ਪਾਪਾ ਤੈਨੂੰ ਬਹੁਤ ਪਿਆਰ ਕਰਦੇ ਨੇ। ਵੀਡੀਓ ‘ਚ ਦੇਖ ਸਕਦੇ ਹੋ ਹੁਨਰ ਸਿੰਘ ਆਪਣੀ ਮੁਸਕਰਾਹਟ ਦੇ ਨਾਲ ਹਰ ਇੱਕ ਦਾ ਦਿਲ ਜਿੱਤ ਰਿਹਾ ਹੈ। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

punjabi and hindi singer harshdeep kaur shared cute image of her son hunar singh image source-instagram

ਜੇ ਗੱਲ ਕਰੀਏ ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀ ਨਾਮੀ ਗਾਇਕਾਂ ‘ਚੋਂ ਇੱਕ ਨੇ। ਉਨ੍ਹਾਂ ਨੇ ਅਨੁਸ਼ਕਾ ਸ਼ਰਮਾ ਤੋਂ ਲੈ ਕੇ ਕੈਟਰੀਨਾ ਕੈਫ ਤੇ ਕਈ ਹੋਰ ਹਿੰਦੀ ਸਿਨੇਮਾ ਦੀਆਂ ਹੀਰੋਇਨਾਂ ਦੇ ਲਈ ਗੀਤ ਗਾਏ ਨੇ। ਇਸ ਤੋਂ ਇਲਾਵਾ ਉਹ ਸਮੇਂ-ਸਮੇਂ ‘ਤੇ ਆਪਣੇ ਧਾਰਮਿਕ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਰੂਹਾਨੀ ਅਨੰਦ ਦਿੰਦੇ ਰਹਿੰਦੇ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network