ਗਾਇਕ ਹਿੰਮਤ ਸੰਧੂ ਨੇ ਪਰਿਵਾਰ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ਇਹ ਹੁੰਦੀ ਹੈ ਅਸਲੀ ਖੁਸ਼ੀ

written by Shaminder | January 04, 2021

ਗਾਇਕ ਹਿੰਮਤ ਸੰਧੂ ਨੇ ਆਪਣੇ ਪਰਿਵਾਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।  ਵੀਡੀਓ ‘ਚ ਉਨ੍ਹਾਂ ਦੇ ਮਾਤਾ ਪਿਤਾ ਭਰਾ ਅਤੇ ਦਾਦੀ ਜੀ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹਿੰਮਤ ਸੰਧੂ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। Himmat Sandhu ਹਿੰਮਤ ਸੰਧੂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਗਾਇਕੀ ਦਾ ਸ਼ੌਕ ਏਨਾਂ ਜ਼ਿਆਦਾ ਸੀ ਕਿ ਗਾਇਕੀ ਲਈ ਆਪਣੀ ਪੜ੍ਹਾਈ ਤੱਕ ਵਿਚਾਲੇ ਛੱਡ ਦਿੱਤੀ ਸੀ । ਗਾਇਕੀ ਦੇ ਗੁਰ ਬਚਪਨ ਤੋਂ ਹੀ ਉਨ੍ਹਾਂ ‘ਚ ਸਨ । ਗਾਇਕੀ ਦੇ ਖੇਤਰ ‘ਚ ਆਉਣ ਲਈ ਉਨ੍ਹਾਂ ਨੇ ਲੰਮਾ ਸੰਘਰਸ਼ ਕੀਤਾ ਅਤੇ ਕਈ ਵਾਰ ਠੱਗੀ ਦਾ ਸ਼ਿਕਾਰ ਵੀ ਹੋਏ। ਹੋਰ ਪੜ੍ਹੋ : ਜਦੋਂ ਹਿੰਮਤ ਸੰਧੂ ਨੂੰ ਕਹਿਣਾ ਪਿਆ ਪਰੇ ਹੋ ਜਾ ਨੀ ਜੱਟ ਅੱਜ ਮੂਡ ਵਿੱਚ ਆ …!
himmat sandhu ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਸਿਰਕੱਢ ਗਾਇਕ ਦਾ ਜਨਮ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਇੱਕ ਜੱਟ ਸਿੱਖ ਪਰਿਵਾਰ ‘ਚ 1997 ਵਿੱਚ ਹੋਇਆ । Himmat Sandhu ਪਰ ਉਨ੍ਹਾਂ ਦੇ ਜੱਦੀ ਪਿੰਡ ਦੀ ਗੱਲ ਕਰੀਏ ਤਾਂ ਉਹ ਤਰਨਤਾਰਨ ‘ਚ ਸਥਿਤ ਇੱਕ ਪਿੰਡ ਹੈ । ਨੱਚਣ ਗਾਉਣ ਅਤੇ ਕ੍ਰਿਕੇਟ ਖੇਡਣ ਦਾ ਸ਼ੌਂਕ ਹਿੰਮਤ ਸੰਧੂ ਨੂੰ ਬਚਪਨ ਤੋਂ ਹੀ ਸੀ ਅਤੇ ਇਹ ਸ਼ੌਂਕ ਹੁਣ ਉਨ੍ਹਾਂ ਦੇ ਪ੍ਰੋਫੈਸ਼ਨ ‘ਚ ਤਬਦੀਲ ਹੋ ਚੁੱਕਿਆ ਹੈ ।ਉਨ੍ਹਾਂ ਦੇ ਪਿਤਾ ਇੱਕ ਕਿਸਾਨ ਹਨ ਅਤੇ ਕਿਸਾਨ ਪਰਿਵਾਰ ਵਿੱਚ ਜਨਮੇ ਹਿੰਮਤ ਸੰਧੂ ਤੋਂ ਇਲਾਵਾ ਉਨ੍ਹਾਂ ਦੀ ਇੱਕ ਭੈਣ ਵੀ ਹੈ ।

0 Comments
0

You may also like