ਗਾਇਕ ਜਸਬੀਰ ਜੱਸੀ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਧਾਰਮਿਕ ਗੀਤ

written by Pushp Raj | December 25, 2021

ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਗੀਤ ਗਾਇਆ ਹ

ਜਸਬੀਰ ਜੱਸੀ ਦੇ ਇਸ ਨਵੇਂ ਧਾਰਮਿਕ ਗੀਤ ਦਾ ਨਾਂਅ ਛੋਟੇ ਸਾਹਿਬਜ਼ਾਦੇ ਹੈ। ਇਸ ਗੀਤ ਵਿੱਚ ਜੱਸੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਿਆਨ ਕੀਤਾ ਹੈ। ਇਹ ਇੱਕ ਬਹੁਤ ਭਾਵੁਕ ਧਾਰਮਿਕ ਗੀਤ ਹੈ। ਇਸ ਗੀਤ ਵਿੱਚ ਗਾਇਕ ਨੇ ਲੋਕਾਂ ਨੂੰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣ ਦੀ ਅਪੀਲ ਕੀਤੀ ਹੈ।

Chhote Sahibzada and Mata Gujri Image Source: Instagram

ਇਸ ਗੀਤ ਨੂੰ ਗਾਇਕ ਜਸਬੀਰ ਜੱਸੀ ਨੇ ਆਪਣੀ ਆਵਾਜ਼ ਵਿੱਚ ਗਾਇਆ ਹੈ ਤੇ ਇਸ ਦੇ ਬੋਲ ਵੀ ਜੱਸੀ ਨੇ ਖ਼ੁਦ ਹੀ ਲਿਖੇ ਹਨ। ਇਹ ਇੱਕ ਆਡੀਓ ਗੀਤ ਹੈ। ਇਸ ਦਾ ਸੰਗੀਤ ਸਿੰਬਾ ਸਿੰਘ ਤੇ ਜੈਰੀ ਸਿੰਘ ਨੇ ਦਿੱਤਾ ਹੈ ਅਤੇ ਇਸ ਜੇਜੇ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

Chhote Sahibzada Image Source: Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਰਿਲੀਜ਼ ਹੋਵੇਗਾ ਭਾਈ ਜਸਕਰਨ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

ਜਸਬੀਰ ਜੱਸੀ ਦੇ ਇਸ ਧਾਰਮਿਕ ਗੀਤ ਲੋਕ ਬਹੁਤ ਪਸੰਦ ਕਰ ਰਹੇ ਹਨ।ਇਤਿਹਾਸ ਦੇ ਪੰਨਿਆਂ 'ਚ ਜਦੋਂ ਵੀ ਮਹਾਨ ਸ਼ਹਾਦਤਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਦੀ ਸ਼ੁਰੂਆਤ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਤੋਂ ਹੁੰਦੀ ਹੈ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ 9 ਸਾਲ ਤੇ ਬਾਬਾ ਫ਼ਤਿਹ ਸਿੰਘ 7 ਸਾਲ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ 'ਚ ਫ਼ਤਿਹਗੜ੍ਹ ਸਾਹਿਬ 'ਚ ਹਰ ਸਾਲ ਤਿੰਨ ਦਿਨਾਂ ਤੱਕ ਸ਼ਹੀਦੀ ਜੋੜ ਮੇਲਾ ਹੁੰਦਾ ਹੈ।

You may also like