
Singer Jenny Johal news: ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਜੈਨੀ ਜੌਹਲ ਜੋ ਕਿ ਹਾਲ ’ਚ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਈ ਹੈ। ਉਹ ‘ਲੌਬੀ’ ਟਾਈਟਲ ਹੇਠ ਗੀਤ ਲੈ ਕੇ ਆਈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਖਰੀਆਂ-ਖਰੀਆਂ ਗੱਲਾਂ ਸੁਣਾਈਆਂ ਹਨ। ਪਰ ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਨੂੰ ਜੈਨੀ ਜੌਹਲ ਦਾ ਕੌਰ ਬੀ ਤੇ ਅਫਸਾਨਾ ਖ਼ਾਨ ਨੂੰ ਰਿਪਲਾਈ ਦੇਣਾ ਦੱਸਿਆ ਜਾ ਰਿਹਾ ਸੀ। ਪਰ ਜਦੋਂ ਇਹ ਗੱਲ ਗਾਇਕਾ ਜੈਨੀ ਜੌਹਲ ਕੋਲ ਪਹੁੰਚੀ ਤਾਂ ਉਸ ਨੇ ਇਸ ਵਿਵਾਦ ਉੱਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਹੋਰ ਪੜ੍ਹੋ : ਗੀਤ 'ਮੂਨ ਰਾਈਜ਼' ਦੀ ਸ਼ੂਟਿੰਗ ਦੌਰਾਨ ਡਿੱਗੀ ਸ਼ਹਿਨਾਜ਼ ਗਿੱਲ, ਗੁਰੂ ਰੰਧਾਵਾ ਨਹੀਂ ਰੋਕ ਸਕੇ ਆਪਣਾ ਹਾਸਾ

ਹਾਲਾਂਕਿ ਅਜਿਹਾ ਕੁਝ ਨਹੀਂ ਹੈ, ਇਸ ਬਾਰੇ ਸਪੱਸ਼ਟੀਕਰਨ ਖ਼ੁਦ ਜੈਨੀ ਜੌਹਲ ਨੇ ਦਿੱਤਾ ਹੈ। ਬੀਤੇ ਦਿਨੀਂ ਗਾਇਕਾ ਨੇ ਆਪਣਾ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ- ‘ਗੀਤ ‘ਲੌਬੀ’ ਕੌਰ ਬੀ ਦੀਦੀ ਤੇ ਅਫਸਾਨਾ ਖ਼ਾਨ ਲਈ ਬਿਲਕੁਲ ਨਹੀਂ ਹੈ…ਜਿਸ ‘ਲੌਬੀ’ ਦੀ ਮੈਂ ਗੀਤ ’ਚ ਗੱਲ ਕੀਤੀ ਸੀ, ਇਹ ਉਹ ‘ਲੌਬੀ’ ਹੈ, ਜੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੀਆਂ ਫੀਮੇਲ ਸਿੰਗਰਸ ਦਾ ਨਾਮ ਨਾ ਆਵੇ, ਇਸ ਲਈ ਕੌਰ ਬੀ ਦੀਦੀ ਤੇ ਅਫਸਾਨਾ ਖ਼ਾਨ ਦਾ ਨਾਂ ਉਛਾਲ ਰਹੇ ਨੇ।’’ ਇਸ ਦੇ ਨਾਲ ਜੈਨੀ ਜੌਹਲ ਇੱਕ ਨੋਟ ਵੀ ਲਿਖਿਆ ਹੈ ਜਿਸ ਵਿੱਚ ਉਸ ਨੇ ਅਜਿਹੇ ਕਰਨ ਵਾਲਿਆਂ ਨੂੰ ਲਾਹਨਤਾਂ ਪਾਈਆਂ ਹਨ।

ਦੱਸ ਦੇਈਏ ਕਿ ਜੈਨੀ ਜੌਹਲ ਦੇ ਇਸ ਗੀਤ ਨੂੰ ਯੂਟਿਊਬ ’ਤੇ ਪੰਜ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਹਨ। ਜੈਨੀ ਜੌਹਲ ਜੋ ਕਿ ਸਮੇਂ-ਸਮੇਂ ’ਤੇ ਸਿੱਧੂ ਮੂਸੇਵਾਲਾ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਵੀ ਆਵਾਜ਼ ਚੁੱਕਦੀ ਰਹਿੰਦੀ ਹੈ।
View this post on Instagram