ਜੌਰਡਨ ਸੰਧੂ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ 'ਮਸ਼ਹੂਰ ਹੋ ਗਿਆ'

written by Shaminder | January 20, 2020

ਜੌਰਡਨ ਸੰਧੂ ਜਲਦ ਹੀ ਆਪਣੇ ਨਵੇਂ ਗੀਤ 'ਮਸ਼ਹੂਰ ਹੋ ਗਿਆ' ਦੇ ਨਾਲ ਸਰੋਤਿਆਂ ਦੇ ਨਾਲ ਰੁਬਰੂ ਹੋਣਗੇ । ਇਸ ਦਾ ਇੱਕ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦੇਸੀ ਕਰਿਊ ਦਾ ਹੋਵੇਗਾ ।ਇਸ ਗੀਤ ਨੂੰ 3 ਫਰਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੌਰਡਨ ਸੰਧੂ ਆਪਣੀ ਫ਼ਿਲਮ ਗਿੱਦੜਸਿੰਗੀ ਅਤੇ ਖਤਰੇ ਦਾ ਘੁੱਗੂ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ । ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਜੌਰਡਨ ਸੰਧੂ ਅਤੇ ਦਿਲਜੋਤ ਵਜਾਉਣਗੇ ਖਤਰੇ ਦਾ ਘੁੱਗੂ,ਜਾਣੋਂ ਫ਼ਿਲਮ ਨਾਲ ਜੁੜੀਆਂ ਦਿਲਚਸਪ ਗੱਲਾਂ https://www.instagram.com/p/B7iWBWKhlHN/ ਜੌਰਡਨ ਸੰਧੂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਖਤਰੇ ਦਾ ਘੁੱਗੂ 'ਚ ਵੀ ਉਨ੍ਹਾਂ ਨੇ ਗੀਤ ਗਾਏ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਜੌਰਡਨ ਸੰਧੂ ਦੇ ਇਸ ਨਵੇਂ ਗੀਤ ਨੂੰ ਸਰੋਤੇ ਕਿੰਨਾ ਕੁ ਪਸੰਦ ਕਰਦੇ ਹਨ ।ਇਸ ਤੋਂ ਪਹਿਲਾਂ ਜੌਰਡਨ ਸੰਧੂ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਜਿਸ 'ਚ 'ਅੱਜ ਜਸ਼ਨ ਮਨਾਏ ਜਾਣਗੇ',ਤੀਜੇ ਵੀਕ ਸਣੇ ਕਈ ਗੀਤ ਗਾ ਚੁੱਕੇ ਹਨ ।

0 Comments
0

You may also like