ਵਾਇਸ ਆਫ਼ ਪੰਜਾਬ-10 ਦੇ ਸੈੱਟ 'ਤੇ ਵੇਖੋ ਮਿਸ ਪੂਜਾ ਦੀ ਮਸਤੀ

Written by  Shaminder   |  December 21st 2019 01:12 PM  |  Updated: December 21st 2019 01:12 PM

ਵਾਇਸ ਆਫ਼ ਪੰਜਾਬ-10 ਦੇ ਸੈੱਟ 'ਤੇ ਵੇਖੋ ਮਿਸ ਪੂਜਾ ਦੀ ਮਸਤੀ

ਵਾਇਸ ਆਫ਼ ਪੰਜਾਬ-10 ਦੇ ਸੈੱਟ ਤੋਂ ਲਗਾਤਾਰ ਵੀਡੀਓ ਸਾਹਮਣੇ ਆ ਰਹੇ ਹਨ । ਬੀਤੇ ਦਿਨ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ਤੋਂ ਬਾਅਦ ਮਿਸ ਪੂਜਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ 'ਚ ਉਹ ਵਾਇਸ ਆਫ਼ ਪੰਜਾਬ -10 ਦੇ ਸੈੱਟ ਤੇ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਵੇਖੋ :ਇੱਕ ਕੁੜੀ ਦੇ ਵਿਆਹ ਦੇ ਸੁਫ਼ਨੇ ਨੂੰ ਬਾਖੂਬੀ ਪੇਸ਼ ਕਰਦਾ ਹੈ ਸਰਤਾਜ ਵਿਰਕ ਦਾ ਗੀਤ ‘ਵਿਆਹ’

https://www.instagram.com/p/B6S2VQ7grLY/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਵਾਇਸ ਆਫ਼ ਪੰਜਾਬ-10 ਦੇ ਸੈੱਟ 'ਤੇ ਉਨ੍ਹਾਂ ਨੇ ਖੂਬ ਮਸਤੀ ਕੀਤੀ' । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਰੌਸ਼ਨ ਪ੍ਰਿੰਸ ਮਾਸਟਰ ਸਲੀਮ ਦਾ ਗੀਤ ਗਾ ਰਹੇ ਨੇ ਢੋਲ ਜਗੀਰੋ ਦਾ ਜਦੋਂਕਿ ਮਿਸ ਪੂਜਾ ਢੋਲ ਵਜਾ ਰਹੇ ਨੇ । ਦੋਵੇਂ ਸੈੱਟ 'ਤੇ ਖੂਬ ਮਸਤੀ ਕਰਦੇ ਹੋਏ ਵਿਖਾਈ ਦਿੱਤੇ ।

https://www.instagram.com/p/B6NffYMAb_X/

ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਮਿਸ ਪੂਜਾ ਵਾਇਸ ਆਫ਼ ਪੰਜਾਬ -10 'ਚ ਬਤੌਰ ਜੱਜ ਦੀ ਭੂਮਿਕਾ 'ਚ ਹਨ । ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ਼ ਪੰਜਾਬ-10 ਦੇ ਜ਼ਰੀਏ ਪੰਜਾਬ 'ਚ ਛਿਪੇ ਹੁਨਰ ਨੂੰ ਦੁਨੀਆ ਸਾਹਮਣੇ ਲਿਆਂਦਾ ਜਾ ਰਿਹਾ ਹੈ ਅਤੇ ਇਸ ਸ਼ੋਅ ਦੇ ਜ਼ਰੀਏ ਅਨੇਕਾਂ ਹੀ ਗਾਇਕ ਨਿਕਲੇ ਹਨ ਜੋ ਮਨੋਰੰਜਨ ਜਗਤ 'ਚ ਵੱਡਾ ਨਾਂਅ ਕਮਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network