
ਗਾਇਕ ਨਿੰਜਾ ਲਈ ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ । ਅੱਜ ਨਿੰਜਾ ਦੇ ਵਿਆਹ ਦੀ ਸਾਲਗਿਰਾ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈ । ਇਹਨਾਂ ਤਸਵੀਰਾਂ ਵਿੱਚ ਨਿੰਜਾ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ :
ਖੇਤੀ ਕਾਨੂੰਨਾਂ ਖਿਲਾਫ ਰੋਸ ਜਤਾਉਣ ਲਈ ਕਿਸਾਨ ਨੇ ਅਪਣਾਇਆ ਅਨੋਖਾ ਤਰੀਕਾ, ਪੰਜਾਬ ਤੋਂ ਦਿੱਲੀ ਤੱਕ ਚਲਾਇਆ ਬੈਕ ਗੇਅਰ ਵਿੱਚ ਟਰੈਕਟਰ
ਹਨੀ ਸਿੰਘ ਦੀ ਭੈਣ ਦਾ ਹੋਇਆ ਵਿਆਹ, ਗੁਰੂ ਰੰਧਾਵਾ ਸਮੇਤ ਕਈ ਕਲਾਕਾਰ ਦੇ ਰਹੇ ਹਨ ਵਧਾਈਆਂ
ਤਸਵੀਰਾਂ ਵਿੱਚ ਇਹ ਜੋੜੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨਿੰਜਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਸਾਲਗਿਰਾਹ ਮੁਬਾਰਕ ਮੇਰੀਏ ਸਰਦਾਰਨੀਏ’ ਇਹਨਾਂ ਤਸਵੀਰਾਂ ਤੇ ਨਿੰਜਾ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਇਸ ਜੋੜੀ ਨੂੰ ਸਾਲਗਿਰਾ ਦੀ ਵਧਾਈ ਦੇ ਰਹੇ ਹਨ ।
ਲੋਕਾਂ ਵੱਲੋਂ ਇਹਨਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਨਾਂ ਦੀ ਗੱਲ ਕੀਤੀ ਜਾਵੇ ਤਾਂ ਨਿੰਜਾ ਨੇ ਆਪਣੇ ਨਵੇਂ ਘਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ।