ਨਿਸ਼ਾ ਬਾਨੋ ਦਾ ਗੀਤ 'ਦਿਲ ਅਰਮਾਨੀ' ਹੋਇਆ ਰਿਲੀਜ਼,ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  September 25th 2019 02:14 PM  |  Updated: September 25th 2019 02:18 PM

ਨਿਸ਼ਾ ਬਾਨੋ ਦਾ ਗੀਤ 'ਦਿਲ ਅਰਮਾਨੀ' ਹੋਇਆ ਰਿਲੀਜ਼,ਸਰੋਤਿਆਂ ਨੂੰ ਆ ਰਿਹਾ ਪਸੰਦ

ਨਿਸ਼ਾ ਬਾਨੋ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ 'ਚ ਹਾਜ਼ਰ ਹੋ ਚੁੱਕੇ ਨੇ ।ਇਸ ਗੀਤ 'ਚ ਉਨ੍ਹਾਂ ਨੇ ਆਪਣੇ ਦਿਲਜਾਨੀ ਦੀ ਗੱਲ ਕੀਤੀ ਹੈ ਕਿ ਉਹ ਦਿਲਬਰ ਅਜਿਹਾ ਹੋਣਾ ਚਾਹੀਦਾ ਹੈ ਉਹ ਬਰੈਂਡਾਂ ਵਾਲਾ ਭਾਵੇਂ ਨਾ ਹੋਵੇ ਪਰ ਉਸ ਦਾ ਦਿਲ ਅਰਮਾਨੀ ਹੋਣਾ ਚਾਹੀਦਾ ਹੈ । ਉਹ ਭਾਵੇਂ ਗੋਰਾ ਹੋਵੇ ਜਾਂ ਕਾਲਾ ਹੋਵੇ ਪਰ ਉਹ ਅੰਦਰੋਂ ਦਿਲ ਦਾ ਸਾਫ ਹੋਣਾ ਚਾਹੀਦਾ ਹੈ ।

ਹੋਰ ਵੇਖੋ:ਕੀ ਇਸ ਵਾਰ ਵੀ ਨਿੱਕਾ ਜ਼ੈਲਦਾਰ-3 ‘ਚ ਨਿੱਕੇ ਦੀ ਸ਼ਾਂਤੀ ਬਣੇਗੀ ਨਿਸ਼ਾ ਬਾਨੋ !

https://www.instagram.com/p/B20u1g8ABjO/

ਉਨ੍ਹਾਂ ਦਾ ਇਹ ਗੀਤ ਦਿਲ ਅਰਮਾਨੀ ਨਾਂਅ ਦੇ ਟਾਈਟਲ ਹੇਠ ਗੀਤ ਆ ਗਿਆ ਹੈ ਜਿਸ ਨੂੰ ਕਿ ਨਿਸ਼ਾ ਬਾਨੋ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ  ਸ਼ਿੰਗਾਰਿਆ ਹੈ,ਜਦਕਿ ਗੀਤ ਦੇ ਬੋਲ ਗੁਰਬਿੰਦਰ ਮਾਨ ਨੇ ਲਿਖੇ ਨੇ । ਗੀਤ ਨੂੰ ਸਾਊਲ ਰੌਕਰਸ ਨੇ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਨੇ ।ਜਦੋਂਕਿ ਵੰਨਿਆ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

https://www.instagram.com/p/B20lbX3A9M3/

ਇਸ ਗੀਤ ਦਾ ਵੀਡੀਓ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਉਹ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ।

https://www.instagram.com/p/B2xtuHbhOYv/

ਨਿਸ਼ਾ ਬਾਨੋ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਗੀਤਾਂ ਦੇ ਨਾਲ –ਨਾਲ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਸਰਗਰਮ ਹਨ ਅਤੇ ਹੁਣ ਉਹ ਨਿੱਕਾ ਜ਼ੈਲਦਾਰ-3 'ਚ ਨਜ਼ਰ ਆਉਣਗੇ । ਆਪਣੀ ਅਦਾਕਾਰੀ ਦੀ ਬਦੌਲਤ ਨਿਸ਼ਾ ਬਾਨੋ ਨੇ ਪਾਲੀਵੁੱਡ 'ਚ ਆਪਣਾ ਵੱਖਰਾ ਮੁਕਾਮ ਸਥਾਪਿਤ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network