ਤਸਵੀਰ ‘ਚ ਨਜ਼ਰ ਆ ਰਹੇ ਨੇ ਇਸ ਸਰਦਾਰ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ? ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ !

written by Lajwinder kaur | June 28, 2021

ਪੁਰਾਣੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਅਕਰਸ਼ਨ ਦਾ ਕੇਂਦਰ ਰਹਿੰਦੀਆਂ ਹਨ । ਪ੍ਰਸ਼ੰਸਕ ਵੀ ਬਹੁਤ ਹੀ ਉਤਸੁਕਤਾ ਦੇ ਨਾਲ ਇਨ੍ਹਾਂ ਤਸਵੀਰਾਂ ਨੂੰ ਦੇਖਦੇ ਨੇ । ਪੰਜਾਬੀ ਕਲਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਅੱਜ ਜੋ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਦੀ ਹੈ।

Preet Harpal

ਹੋਰ ਪੜ੍ਹੋ : ਹੈਪੀ ਰਾਏਕੋਟੀ ਦੇ ਨਵੇਂ ਆਉਣ ਵਾਲੇ ਗੀਤ ‘ਮਾਂ ਦਾ ਦਿਲ’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਟੀਜ਼ਰ

: ਮਨਕਿਰਤ ਔਲਖ ਦੇ ਨਵੇਂ ਗੀਤ ‘Begum’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

singer preet harpal inside

ਜੀ ਹਾਂ ਇਹ ਸਰਦਾਰ ਗੱਭਰੂ ਹੋਰ ਕੋਈ ਨਹੀਂ ਪੰਜਾਬੀ ਗਾਇਕ ਪ੍ਰੀਤ ਹਰਪਾਲ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਹ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਅਸੀਂ ਧੱਕੇ ਨਾਲ ਮੱਥੇ ‘ਤੇ ਲਕੀਰਾਂ ਖਿੱਚੀਆਂ... ਤਕਦੀਰ ਨੇ ਤਾਂ ਕਰੀਆਂ ਸੀ ਬਹੁਤ ਅੜੀਆਂ ❤’। ਇਸ ਤਸਵੀਰ ਪ੍ਰਸ਼ੰਸਕਾਂ ਤੇ ਪੰਜਾਬੀ ਕਲਾਕਾਰਾਂ ਨੂੰ ਖੂਬ ਪਸੰਦ ਆ ਰਹੀਆਂ ਨੇ। ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਇਸ ਪੋਸਟ ਉੱਤੇ ਆ ਚੁੱਕੇ ਨੇ।

preet Harpal-hostel

ਜੇ ਗੱਲ ਕਰੀਏ ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੇ ਮਿੱਠੇ ਗੀਤਾਂ ਦੇ ਨਾਲ ਮਾਂ ਪੰਜਾਬੀ ਦੀ ਸੇਵਾ ਕਰ ਰਹੇ ਨੇ। ਉਨ੍ਹਾਂ ਨੇ ਲਾਅ, ਵੰਗ, ਯਾਰ ਬੇਰੁਜ਼ਗਾਰ, ਸਾਥ, ਕੇਸ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਚੁੱਕੇ ਹਨ । ਜਿੱਥੇ ਉਹ ਵਧੀਆ ਗਾਇਕ ਹਨ,ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਹਨ ।

 

 

View this post on Instagram

 

A post shared by Preet Harpal (@preet.harpal)

0 Comments
0

You may also like