ਕ੍ਰਿਕੇਟਰ ਸਾਥੀਆਂ ਨਾਲ ਪੰਜਾਬੀ ਗੀਤ 'ਤੇ ਵਿਰਾਟ ਕੋਹਲੀ ਦਾ ਡਾਂਸ,ਰੇਸ਼ਮ ਸਿੰਘ ਅਨਮੋਲ ਨੇ ਸਾਂਝਾ ਕੀਤਾ ਵੀਡੀਓ 

Written by  Shaminder   |  June 17th 2019 02:32 PM  |  Updated: June 17th 2019 02:32 PM

ਕ੍ਰਿਕੇਟਰ ਸਾਥੀਆਂ ਨਾਲ ਪੰਜਾਬੀ ਗੀਤ 'ਤੇ ਵਿਰਾਟ ਕੋਹਲੀ ਦਾ ਡਾਂਸ,ਰੇਸ਼ਮ ਸਿੰਘ ਅਨਮੋਲ ਨੇ ਸਾਂਝਾ ਕੀਤਾ ਵੀਡੀਓ 

ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕ੍ਰਿਕੇਟਰ ਵਿਰਾਟ ਕੋਹਲੀ ਆਪਣੇ ਸਾਥੀ ਕ੍ਰਿਕੇਟਰ ਨਾਲ ਪੰਜਾਬੀ ਗੀਤ 'ਤੇ ਝੂਮਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ 'ਚ ਟੀਮ ਇੰਡੀਆ ਖੁਸ਼ੀ ਨਾਲ ਪੱਬਾਂ ਭਾਰ ਹੋਈ ਨਜ਼ਰ ਆ ਰਹੀ ਹੈ ਅਤੇ ਬੱਸ 'ਚ ਖੂਬ ਮਸਤੀ ਕਰਦੀ ਹੋਈ ਨਜ਼ਰ ਆਈ ।

ਹੋਰ ਵੇਖੋ :Search ਰੇਸ਼ਮ ਸਿੰਘ ਰੇਸ਼ਮ ਸਿੰਘ ਅਨਮੋਲ ਗਾਇਕੀ ਦੇ ਨਾਲ-ਨਾਲ ਬਾਗਵਾਨੀ ਦੇ ਵੀ ਹਨ ਸ਼ੁਕੀਨ, ਇਸ ਤਰ੍ਹਾਂ ਕੀਤੀ ਦਿਨ ਦੀ ਸ਼ੁਰੂਆਤ

https://www.instagram.com/p/ByzcXJLnuGn/

ਆਈਸੀਸੀ ਵਰਲਡ ਕੱਪ 2019 ਦਾ ਮੁਕਾਬਲਾ ਪਾਕਿਸਤਾਨ ਦਰਮਿਆਨ ਖੇਡਿਆ ਗਿਆ ਸੀ । ਜਿਸ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ ਅਤੇ ਲੋਕ ਇਸ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਸਨ ਅਤੇ ਆਖਿਰਕਾਰ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਸ਼ਿਕਸਤ ਦੇ ਦਿੱਤੀ ਜਿਸ ਤੋਂ ਬਾਅਦ ਹਰ ਕੋਈ ਖੁਸ਼ ਨਜ਼ਰ ਆਇਆ ਅਤੇ ਵਿਰਾਟ ਕੋਹਲੀ ਵੀ ਖੁਸ਼ੀ 'ਚ ਖੀਵੇ ਹੋਏ ਆਪਣੇ ਕ੍ਰਿਕੇਟਰ ਸਾਥੀਆਂ ਨਾਲ ਮਸਤੀ ਕਰਦੇ ਹੋਏ ਵਿਖਾਈ ਦਿੱਤੇ ਅਤੇ ਆਪਣੀ ਬੱਸ 'ਚ ਪੰਜਾਬੀ ਗੀਤ ਗਾ ਕੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network