ਗਾਇਕਾ ਰੁਪਿੰਦਰ ਹਾਂਡਾ ਨੇ ਮੱਧ ਪ੍ਰਦੇਸ਼ ਵਿੱਚ ਕਿਸਾਨ ਰੈਲੀ ਨੂੰ ਕੀਤਾ ਸੰਬੋਧਨ

written by Rupinder Kaler | March 10, 2021

ਗਾਇਕਾ ਰੁਪਿੰਦਰ ਹਾਂਡਾ ਕਿਸਾਨ ਅੰਦੋਲਨ ਵਿੱਚ ਲਗਾਤਾਰ ਡਟੀ ਹੋਈ ਹੈ । ਰੁਪਿੰਦਰ ਹਾਂਡਾ ਕਿਸਾਨਾਂ ਦੀ ਹਰ ਰੈਲੀ ਵਿੱਚ ਹਾਜਰੀ ਲਗਵਾ ਰਹੀ ਹੈ । ਹਾਲ ਹੀ ਵਿੱਚ ਉਹ ਮੱਧ ਪ੍ਰਦੇਸ਼ ਦੀ ਕਿਸਾਨ ਰੈਲੀ ਵਿੱਚ ਪਹੁੰਚੀ, ਜਿੱਥੇ ਉਹਨਾਂ ਨੇ ਕਿਸਾਨਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕੀਤਾ ।

image from rupinder handa's instagram

ਹੋਰ ਪੜ੍ਹੋ :

ਗੁਰਲੇਜ ਅਖ਼ਤਰ ਨੇ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਭਰਾ ਸ਼ਮਸ਼ਾਦ ਅਖ਼ਤਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ  

image from rupinder handa's instagram

ਇਸ ਰੈਲੀ ਦੀਆਂ ਤਸਵੀਰਾਂ ਤੇ ਵੀਡੀਓ ਉੇਹਨਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਹਨਾਂ ਤਸਵੀਰਾਂ ਵਿੱਚ ਇੱਕ ਤਸਵੀਰ ਬਹੁਤ ਹੀ ਖ਼ਾਸ ਹੈ ।

image from rupinder handa's instagram

ਇਸ ਤਸਵੀਰ ਵਿੱਚ ਰੁਪਿੰਦਰ ਹਾਂਡਾ ਨੇ ਆਪਣੇ ਸਿਰ ਤੇ ਪੱਗ ਬੰਨੀ ਹੋਈ ਹੈ । ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਰੁਪਿੰਦਰ ਹਾਂਡਾ ਨੇ ਲਿਖਿਆ ਹੈ ‘ਇਹ ਸਿਰਫ ਪੱਗ ਹੀ ਨਹੀਂ…ਇਹ ਕਿਸਾਨਾਂ ਦੀ ਇੱਜ਼ਤ ਹੈ, ਤੇ ਅਸੀਂ ਇਸ ਦੇ ਲਈ ਇਹ ਲੜਾਈ ਲੜ ਰਹੇ ਹਾਂ । ਹਰਿਆਲੀ ਦੀ ਪਹਿਚਾਣ ਇਸ ਪੱਗ ਨੂੰ ਮੇਰੇ ਸਿਰ ਤੇ ਸਜਾਉਣ ਲਈ ਐੱਮ ਪੀ ਵਾਲਿਆਂ ਦਾ ਧੰਨਵਾਦ’ ।
0 Comments
0

You may also like