ਸਤਵਿੰਦਰ ਬੁੱਗਾ ਦੇ ਗੀਤ ਅਤੇ ਸੰਗੀਤ ਸਮਰਾਟ ਚਰਨਜੀਤ ਆਹੁਜਾ ਦੇ ਭੰਗੜੇ ਨੇ ਲੁੱਟੀ ਮਹਫ਼ਿਲ,ਵੀਡੀਓ ਸਤਵਿੰਦਰ ਬੁੱਗਾ ਨੇ ਕੀਤਾ ਸਾਂਝਾ

Written by  Shaminder   |  February 17th 2020 03:16 PM  |  Updated: February 17th 2020 03:16 PM

ਸਤਵਿੰਦਰ ਬੁੱਗਾ ਦੇ ਗੀਤ ਅਤੇ ਸੰਗੀਤ ਸਮਰਾਟ ਚਰਨਜੀਤ ਆਹੁਜਾ ਦੇ ਭੰਗੜੇ ਨੇ ਲੁੱਟੀ ਮਹਫ਼ਿਲ,ਵੀਡੀਓ ਸਤਵਿੰਦਰ ਬੁੱਗਾ ਨੇ ਕੀਤਾ ਸਾਂਝਾ

ਕਿਸੇ ਸਮੇਂ ਹਿੱਟ ਰਿਹਾ ਗੀਤ 'ਹੋਵੇ ਤੂਤਾਂ ਵਾਲੀ ਠੰਢੀ-ਠੰਢੀ ਛਾਂ ਦੋਸਤੋ ਗੱਲ ਬਣੇ ਗੱਲ ਬਣੇ ਤਾਂ ਦੋਸਤੋ' ਜੀ ਹਾਂ ਇਹ ਗੀਤ ਲੋਕਾਂ 'ਚ ਅੱਜ ਵੀ ਹਰਮਨ ਪਿਆਰਾ ਹੈ ਅਤੇ ਇਸ ਗੀਤ ਨੂੰ ਅੱਜ ਵੀ ਬੜੀ ਸ਼ਿੱਦਤ ਦੇ ਨਾਲ ਸੁਣਿਆ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ 'ਚ ਸੰਗੀਤ ਸਮਰਾਟ ਚਰਨਜੀਤ ਆਹੁਜਾ ਅਤੇ ਗਾਇਕ ਸਤਵਿੰਦਰ ਬੁੱਗਾ ਰੌਣਕਾਂ ਲਗਾ ਰਹੇ ਹਨ ।

ਹੋਰ ਵੇਖੋ:90 ਦੇ ਦਹਾਕੇ ‘ਚ ਕਈ ਹਿੱਟ ਗੀਤ ਦੇਣ ਵਾਲੇ ਪ੍ਰਸਿੱਧ ਗਾਇਕ ਸਤਵਿੰਦਰ ਬੁੱਗਾ ਨੇ ਵਿਆਹ ਦੀ ਵਰ੍ਹੇਗੰਢ ‘ਤੇ ਸਾਂਝੀ ਕੀਤੀ ਪਤਨੀ ਨਾਲ ਤਸਵੀਰ

https://www.instagram.com/p/B8prl8xHsnt/

ਜੀ ਹਾਂ ਸਤਵਿੰਦਰ ਬੁੱਗਾ ਆਪਣਾ ਇਹ ਪ੍ਰਸਿੱਧ ਗਾਣਾ ਗਾ ਰਹੇ ਨੇ ਜਦੋਂਕਿ ਚਰਨਜੀਤ ਆਹੁਜਾ ਅਤੇ ਪ੍ਰਸਿੱਧ ਗੀਤਕਾਰ ਵਿਜੇ ਧੰਮੀ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/B8iG-QLHsMU/

ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸ ਨੂੰ ਲਗਾਤਾਰ ਸ਼ੇਅਰ ਸਰੋਤਿਆਂ ਵੱਲੋਂ ਕੀਤਾ ਜਾ ਰਿਹਾ ਹੈ ।ਸਤਵਿੰਦਰ ਬੁੱਗਾ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਨੱਬੇ ਦੇ ਦਹਾਕੇ 'ਚ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਲਗਾਤਾਰ ਇੰਡਸਟਰੀ 'ਚ ਸਰਗਰਮ ਹਨ ।

https://www.instagram.com/p/B8kdhGIpWxA/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network