ਹੁਣ ਗਾਇਕ ਸਿੰਗਾ ਦੀ ਵੀ ਹੋਈ ਪੰਜਾਬੀ ਫ਼ਿਲਮਾਂ 'ਚ ਐਂਟਰੀ  

Written by  Rupinder Kaler   |  June 29th 2019 10:02 AM  |  Updated: June 29th 2019 10:13 AM

ਹੁਣ ਗਾਇਕ ਸਿੰਗਾ ਦੀ ਵੀ ਹੋਈ ਪੰਜਾਬੀ ਫ਼ਿਲਮਾਂ 'ਚ ਐਂਟਰੀ  

ਪੰਜਾਬੀ ਗਾਇਕ ਸਿੰਗਾ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਤੋਂ ਬਾਅਦ ਹੁਣ ਪੰਜਾਬੀ ਫ਼ਿਲਮਾਂ ਵਿੱਚ ਵੀ ਨਜ਼ਰ ਆਵੇਗਾ । ਸਿੰਗਾ ਛੇਤੀ ਹੀ ਇੱਕ ਪੰਜਾਬੀ ਫ਼ਿਲਮ ਵਿੱਚ ਡੈਬਿਊ ਕਰਨ ਜਾ ਰਿਹਾ ਹੈ । ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕ ਗਾਣਿਆਂ ਦੇ ਨਾਲ-ਨਾਲ ਫ਼ਿਲਮਾਂ ਵੀ ਕਰ ਰਹੇ ਹਨ । ਇਸ ਦੌੜ੍ਹ ਵਿੱਚ ਹੁਣ ਸਿੰਗਾ ਵੀ ਸ਼ਾਮਿਲ ਹੋ ਗਏ ਹਨ ।

https://www.instagram.com/p/BzKFIuMnGrC/

ਖ਼ਬਰਾਂ ਦੀ ਮੰਨੀਏ ਤਾਂ ਸਿੰਗਾ ਦੀਪ  ਦੀ ਫ਼ਿਲਮ 'ਜੋਰਾ ਦ ਸੈਕੇਂਡ ਚੈਪਟਰ' ਵਿੱਚ ਨਜ਼ਰ ਆਉਣਗੇ । ਇਸ ਫ਼ਿਲਮ ਦੇ ਹੋਰ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਜਪਜੀ ਖਹਿਰਾ, ਗੱਗੂ ਗਿੱਲ, ਮਾਹੀ ਗਿੱਲ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੱਡੇ ਕਲਾਕਾਰ ਨਜ਼ਰ ਆਉਣਗੇ ।

https://www.instagram.com/p/BzChOW0nmxq/

ਸਿੰਗਾ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਬਦਨਾਮ, ਜੱਟ ਦੀ ਕਲਿੱਪ, ਯੂਥ, ਬ੍ਰਦਰਹੁੱਡ ਵਰਗੇ ਹੋਰ ਕਈ ਹਿੱਟ ਗਾਣੇ ਉਹਨਾਂ ਨੇ ਦਿੱਤੇ ਹਨ ।  ਇਹਨਾਂ ਗਾਣਿਆਂ ਕਰਕੇ ਸਿੰਗਾ ਹਰ ਇੱਕ ਦੀ ਪਸੰਦ ਬਣਿਆ ਹੋਇਆ ਹੈ ।

https://www.instagram.com/p/By97RvjnPpr/

ਹੁਣ ਇਹ ਦੇਖਣਾ ਹੋਵੇਗਾ ਕਿ ਗਾਇਕੀ ਦੇ ਖੇਤਰ ਵਿੱਚ ਸਿੰਗਾ ਜਿਸ ਤਰ੍ਹਾਂ ਆਪਣਾ ਨਾਂਅ ਚਮਕਾਉਣ ਵਿੱਚ ਕਾਮਯਾਬ ਹੋਏ ਹਨ, ਉਸੇ ਤਰ੍ਹਾਂ ਅਦਾਕਾਰੀ ਦੇ ਖੇਤਰ ਵਿੱਚ ਆਪਣਾ ਨਾਂਅ ਚਮਕਾ ਸਕਣਗੇ ਜਾਂ ਨਹੀਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network