ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਨੇ ਗਾਇਆ ਪੰਜਾਬੀ ਗੀਤ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਕਿਲੀ ਪੌਲ ਦਾ ਅੰਦਾਜ਼

written by Shaminder | October 31, 2022 01:06pm

ਕਿਲੀ ਪੌਲ(Killi Paul) ਅਜਿਹਾ ਸੋਸ਼ਲ ਮੀਡੀਆ ਸਟਾਰ(Social Media Star) ਹੈ । ਜਿਸ ਨੂੰ ਤੁਸੀਂ ਅਕਸਰ ਪੰਜਾਬੀ ਅਤੇ ਹਿੰਦੀ ਗੀਤਾਂ ‘ਤੇ ਲਿਪਸਿੰਗ ਕਰਦੇ ਹੋਏ ਵੇਖਿਆ ਹੋਵੇਗਾ । ਉਸ ਦੇ ਅਨੇਕਾਂ ਹੀ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਉਸ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਤੁਸੀਂ ਕਿਲੀ ਪੌਲ ਨੂੰ ਹਰਨੂਰ ਦਾ ਪੰਜਾਬੀ ਗੀਤ ਗਾਉਂਦੇ ਹੋਏ ਸੁਣ ਸਕਦੇ ਹੋ ।

ਹੋਰ ਪੜ੍ਹੋ : ਅਮਰ ਨੂਰੀ ਨੇ ਕਮਲਜੀਤ ਨੀਰੂ ਦੇ ਪੁੱਤਰ ਦੇ ਵਿਆਹ ਦੇ ਨਵੇਂ ਵੀਡੀਓ ਅਤੇ ਤਸਵੀਰਾਂ ਕੀਤੀਆਂ ਸਾਂਝੀਆਂ, ਵੇਖੋ ਤਸਵੀਰਾਂ

ਇਸ ਵੀਡੀਓ ਨੂੰ ਵੇਖ ਕੇ ਪ੍ਰਸ਼ੰਸਕ ਵੀ ਖੂਬ ਰਿਐਕਸ਼ਨ ਦੇ ਰਹੇ ਹਨ ਅਤੇ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਕਿਲੀ ਪੌਲ ਨੇ ਦਿਲਜੀਤ ਦੋਸਾਂਝ ਦੇ ਗੀਤ ‘ਤੇ ਵੀ ਆਪਣੇ ਹੀ ਅੰਦਾਜ਼ ‘ਚ ਡਾਂਸ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ । ਜੋ ਕਿ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

killi paul , image Source : Instagram

ਹੋਰ ਪੜ੍ਹੋ :ਕਮਲਜੀਤ ਨੀਰੂ ਦੇ ਬੇਟੇ ਦਾ ਹੋਇਆ ਵਿਆਹ, ਗਾਇਕਾ ਅਮਰ ਨੂਰੀ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਦਿਲਜੀਤ ਦੋਸਾਂਝ ਨੇ ਖੁਦ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਸੀ । ਸੋਸ਼ਲ ਮੀਡੀਆ ‘ਤੇ ਆਏ ਦਿਨ ਕਿਲੀ ਪੌਲ ਦੇ ਵੀਡੀਓ ਆ ਰਹੇ ਹਨ । ਇਨ੍ਹਾਂ ਵੀਡੀਓਜ਼ ਦੇ ਕਰਕੇ ਹੀ ਕਿਲੀ ਪੌਲ ਦੁਨੀਆ ਭਰ ‘ਚ ਮਸ਼ਹੂਰ ਹੈ ।

killi paul dance video

ਹਾਲ ਹੀ ‘ਚ ਉਹ ਭਾਰਤ ਵੀ ਆਇਆ ਸੀ, ਜਿੱਥੇ ਉਸ ਨੇ ਭਾਰਤ ‘ਚ ਬਣੀਆਂ ਮਠਿਆਈਆਂ ਦਾ ਵੀ ਲੁਤਫ ਉਠਾਇਆ ਸੀ । ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਵੀ ਕਿਲੀ ਪੌਲ ਦੇ ਵੱਲੋਂ ਭਾਰਤੀ ਸੰਸਕ੍ਰਿਤੀ ਦੇ ਨਾਲ ਮੋਹ ਦੀ ਤਾਰੀਫ ਕੀਤੀ ਸੀ ।

 

View this post on Instagram

 

A post shared by CineRiser (@cineriserofficial)

 

You may also like