ਕਨਵਰ ਗਰੇਵਾਲ ਨੇ ਇਸ ਵੱਡੇ ਕਾਰਨ ਕਰਕੇ ਛੱਡੀ ਸੀ ਯੂਨੀਵਰਸਿਟੀ ਦੀ ਨੌਕਰੀ 

Written by  Rupinder Kaler   |  April 13th 2019 05:25 PM  |  Updated: April 13th 2019 05:25 PM

ਕਨਵਰ ਗਰੇਵਾਲ ਨੇ ਇਸ ਵੱਡੇ ਕਾਰਨ ਕਰਕੇ ਛੱਡੀ ਸੀ ਯੂਨੀਵਰਸਿਟੀ ਦੀ ਨੌਕਰੀ 

'ਨਾ ਜਾਂਈ ਮਸਤਾਂ ਦੇ ਵਿਹੜੇ ਨੀ ਮਸਤ ਬਣਾ ਦੇਣਗੇ ਬੀਬਾ' ਇਸ ਗਾਣੇ ਦੇ ਬੋਲ ਜਦੋਂ ਵੀ ਕੰਨਾਂ ਵਿੱਚ ਪੈਂਦੇ ਹਨ ਤਾਂ ਫ਼ੱਕਰ ਜਿਹੀ ਤਬੀਅਤ ਵਾਲੇ ਗਾਇਕ ਕਨਵਰ ਗਰੇਵਾਲ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ ।ਇਸ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਹੀ ਪਹਿਚਾਣ ਬਣਾਈ ਹੋਈ ਹੈ । ਉਸ ਦੇ ਗਾਣੇ ਹਰ ਇੱਕ ਨੂੰ ਮਸਤ ਬਣਾ ਦਿੰਦੇ ਹਨ ਕਿਉਂਕਿ ਉਸ ਦੇ ਗਾਣਿਆਂ ਵਿੱਚ ਇਸ਼ਕ ਮਿਜਾਜ਼ੀ ਦੇ ਨਾਲ ਨਾਲ ਇਸ਼ਕ ਹਕੀਕੀ ਦੀ ਗੱਲ ਹੁੰਦੀ ਹੈ ।

https://www.youtube.com/watch?v=0qDuRdvzRec&t=706s

ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਰੱਬ ਦੀ ਇਬਾਦਤ ਕਰਵਾਉਣ ਵਾਲੇ ਇਸ ਫੱਕਰ ਕਲਾਕਾਰ ਦਾ ਜਨਮ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਦੇ ਰਹਿਣ ਵਾਲੇ ਬੇਅੰਤ ਸਿੰਘ ਗਰੇਵਾਲ ਤੇ ਮਾਤਾ ਸ਼੍ਰੀਮਤੀ ਮਨਜੀਤ ਕੌਰ ਦੇ ਘਰ ਹੋਇਆ । ਅੱੈਮ. ਏ. ਦੀ ਪੜ੍ਹਾਈ ਕਰਨ ਤੋਂ ਬਾਅਦ ਕਨਵਰ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦੋ ਸਾਲ ਨੌਕਰੀ ਕੀਤੀ ਹੈ।

https://www.youtube.com/watch?v=qiQWBCEd8WY

ਕਨਵਰ ਗਰੇਵਾਲ ਨੇ ਯੂਨੀਵਰਸਿਟੀ ਵਿੱਚ ਮਿਊਜ਼ਿਕ ਡਾਇਰੈਕਟਰ ਦੀ ਨੌਕਰੀ ਇਸ ਲਈ ਛੱਡ ਦਿੱਤੀ ਕਿਉਂਕਿ ਉਹ ਦੁਨੀਆ ਦੇ ਝਮੇਲਿਆਂ ਤੋਂ ਦੂਰ ਰਹਿਣਾ ਚਾਹੁੰਦਾ ਸੀ ।ਕਨਵਰ ਗਰੇਵਾਲ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਕੰਵਰ ਨੂੰ ਛੋਟੇ ਹੁੰਦੇ ਹੀ ਗਾਉਣ ਦਾ ਸ਼ੌਂਕ ਸੀ । ਪਰ ਮਿਊਜ਼ਿਕ ਦੇ ਖੇਤਰ ਵਿੱਚ ਕੰਵਰ ਗਰੇਵਾਲ ਦਾ ਦੋਸਤ ਕੁਲਵਿੰਦਰ ਸਿੰਘ ਲੈ ਕੇ ਆਇਆ ਸੀ ।

https://www.youtube.com/watch?v=aps8SttSm5s

ਕਨਵਰ ਗਰੇਵਾਲ ਦੇ ਪਹਿਲੇ ਗੀਤ ਦੀ ਗੱਲ ਕੀਤੀ ਜਾਵੇ ਤਾਂ ਉਹ 'ਮਾਫ਼ ਕਰੀ ਰੋਣਾ ਸੀ' ਹੈ । ਇਸ ਤੋਂ ਬਾਅਦ ਉਹਨਾਂ ਨੇ 'ਅੱਖੀਆਂ' ਅਤੇ ਛੱਲਾ ਗੀਤ ਕੱਢੇ ਜਿਹੜੇ ਕਿ ਕਾਫੀ ਮਕਬੂਲ ਹੋਏ ।ਕਨਵਰ ਗਰੇਵਾਲ ਜਿੰਨਾ ਵਧੀਆ ਗਾਇਕ ਹੈ ਉਹਨਾਂ ਹੀ ਵਧੀਆ ਸਾਜ਼ੀ ਵੀ ਹੈ ।

https://www.youtube.com/watch?v=413zGE9CqHI

ਉਹਨਾਂ ਨੇ ਹਾਰਮੋਨੀਅਮ ਵਜਾਉਣ ਦੇ ਗੁਰ ਗੁਰਜੰਟ ਸਿੰਘ ਕਲਿਆਣ ਤੋਂ ਸਿੱਖੇ ਹਨ ਜਦੋਂ ਕਿ ਗਾਉਣਾ ਉਹਨਾਂ ਨੇ ਸਕੂਲ ਟਾਈਮ ਵਿੱਚ ਰਵੀ ਸ਼ਰਮਾ ਤਂੋ ਸਿੱਖਿਆ ਸੀ ਤੇ ਕਾਲਜ ਟਾਈਮ ਵਿੱਚ ਵਿਜੇ ਕੁਮਾਰ ਸੱਚਦੇਵਾ ਕੋਲੋਂ ਮਿਊਜ਼ਿਕ ਦੀ ਸਿੱਖਿਆ ਹਾਸਲ ਕੀਤੀ ਸੀ ।ਕਨਵਰ ਗਰੇਵਾਲ ਹਾਲੇ ਨੌਂਵੀ 'ਚ ਹੀ ਪੜਦੇ ਸਨ ਜਦੋਂ ਉਹਨਾਂ ਆਪਣੇ ਇਕ ਦੋਸਤ ਦੇ ਵਿਆਹ 'ਤੇ ਅਖਾੜਾ ਲਗਾਇਆ ਸੀ ਤੇ ਅੱਜ ਉਹਨਾਂ ਦੇ ਅਖਾੜਿਆਂ ਵਿੱਚ ਲੱਖਾਂ ਦੀ ਭੀੜ ਜੁੱਟ ਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network