ਸੋਨਮ ਬਾਜਵਾ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਕਰਦੀ ਸੀ ਇਹ ਕੰਮ

Written by  Shaminder   |  May 02nd 2019 03:16 PM  |  Updated: May 02nd 2019 03:16 PM

ਸੋਨਮ ਬਾਜਵਾ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਕਰਦੀ ਸੀ ਇਹ ਕੰਮ

ਸੋਨਮ ਬਾਜਵਾ ਜੋ ਪਾਲੀਵੁੱਡ ਇੰਡਸਟਰੀ 'ਚ ਮੰਨਿਆ ਪ੍ਰਮੰਨਿਆਂ ਚਿਹਰਾ ਹੈ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਪਰ ਇਹ ਅਦਾਕਾਰਾ ਪੰਜਾਬੀ ਫ਼ਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਕੀ ਕੰਮ ਕਰਦੀ ਸੀ । ਇਸ ਬਾਰੇ ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ । ਅੱਜ ਅਸੀਂ ਤੁਹਾਨੂੰ ਇਸ ਅਦਾਕਾਰਾ ਬਾਰੇ ਦੱਸਾਂਗੇ । ਸੋਨਮ ਬਾਜਵਾ ਪਾਲੀਵੁੱਡ 'ਚ ਆਉਣ ਤੋਂ ਪਹਿਲਾਂ ਇੱਕ ਏਅਰ ਹੌਸਟੈੱਸ ਸਨ ।

ਹੋਰ ਵੇਖੋ:ਸੋਨਮ ਬਾਜਵਾ ਮੰਗ ਰਹੀ ਹੈ ਕਾਲਾ ਸੂਟ ਉਹ ਵੀ ਨਿੱਕੀਆਂ-ਨਿੱਕੀਆਂ ਬੂਟੀਆਂ ਵਾਲਾ

https://www.instagram.com/p/Bw12TXjBOHG/

ਉਹ ਐਵੀਏਸ਼ਨ ਇੰਡਸਟਰੀ ਦਾ ਹਿੱਸਾ ਸਨ । ਦੋ ਹਜ਼ਾਰ ਬਾਰਾਂ 'ਚ ਉਨ੍ਹਾਂ ਨੇ ਆਪਣਾ ਕਰੀਅਰ ਬਦਲ ਲਿਆ ਅਤੇ ਇੱਕ ਬਿਊਟੀ ਪੀਜੇਂਟ 'ਚ ਭਾਗ ਲਿਆ । ਇਸ ਬਿਊਟੀ ਪੀਜੇਂਟ 'ਚ ਭਾਗ ਲੈਣ ਤੋਂ ਬਾਅਦ ਉਨ੍ਹਾਂ ਨੂੰ ਸ਼ੌਹਰਤ ਮਿਲਣੀ ਸ਼ੁਰੂ ਹੋ ਗਈ ਸੀ ।

https://www.instagram.com/p/Bvy04gEhq6m/

ਉਨ੍ਹਾਂ ਨੂੰ ਕਈ ਇਸ਼ਤਿਹਾਰਾਂ 'ਚ ਕੰਮ ਮਿਲਣਾ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਨੇ ਕਈ ਕਮਰਸ਼ੀਅਲ 'ਚ ਕੰਮ ਕੀਤਾ ਅਤੇ ਆਖਿਰਕਾਰ ਉਨ੍ਹਾਂ ਨੂੰ ਦੋ ਹਜ਼ਾਰ ਤੇਰਾਂ 'ਚ ਪੰਜਾਬੀ ਫ਼ਿਲਮ 'ਬੈਸਟ ਆਫ਼ ਲੱਕ' 'ਚ ਕੰਮ ਕਰਨਾ ਦਾ ਮੌਕਾ ਮਿਲਿਆ । ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਗਿੱਪੀ ਗਰੇਵਾਲ ਨਜ਼ਰ ਆਏ ਸਨ । ਅੱਜ ਦੇ ਸਮੇਂ 'ਚ ਸੋਨਮ ਬਾਜਵਾ ਕਈ ਫ਼ਿਲਮਾਂ 'ਚ ਕੰਮ ਕਰ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network