ਸੋਨਮ ਕਪੂਰ ਦੀ ਇਸ ਹਰਕਤ ਨੂੰ ਦੇਖਕੇ ਲੋਕਾਂ ਨੂੰ ਚੜ੍ਹਿਆ ਗੁੱਸਾ; ਲੋਕ ਕਹਿਣ ਲੱਗੇ- ਪੁੱਤ ਨੂੰ ਕੀ ਸਿਖਾਵੇਗੀ?

written by Lajwinder kaur | January 15, 2023 10:42am

Sonam Kapoor  news: ਅਨਿਲ ਕਪੂਰ ਦੀ ਬੇਟੀ ਅਤੇ ਅਦਾਕਾਰਾ ਸੋਨਮ ਕਪੂਰ ਨੇ ਪਿਛਲੇ ਸਾਲ ਅਗਸਤ 'ਚ ਪੁੱਤਰ ਨੂੰ ਜਨਮ ਦਿੱਤਾ ਸੀ। ਜਿਸਦਾ ਨਾਮ ਉਨ੍ਹਾਂ ਨੇ ਵਾਯੂ ਰੱਖਿਆ ਹੈ। ਪਰ ਅਜੇ ਤੱਕ ਅਦਾਕਾਰ ਨੇ ਆਪਣੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ ਹੈ। ਪਰ ਬੱਚੇ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਅਦਾਕਾਰਾ ਨੇ ਆਪਣੇ ਆਪ ਨੂੰ ਕਾਫੀ ਫਿੱਟ ਕਰ ਲਿਆ ਸੀ, ਜਿਸ ਨੂੰ ਦੇਖ ਕੇ ਯੂਜ਼ਰਸ ਹੈਰਨ ਰਹਿ ਗਏ ਸਨ। ਹਾਲ ਹੀ 'ਚ ਸੋਨਮ ਨੂੰ ਉਸ ਦੀ ਯੋਗਾ ਕਲਾਸ ਦੇ ਬਾਹਰ ਦੇਖਿਆ ਗਿਆ, ਜਿੱਥੇ ਉਸ ਦੀ ਇੱਕ ਅਜਿਹੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਲੋਕ ਇਸ ਨੂੰ ਲੈ ਕੇ ਜੰਮ ਕੇ ਟ੍ਰੋਲ ਕਰ ਰਹੇ ਹਨ।

ਹੋਰ ਪੜ੍ਹੋ : ਯੁਵਰਾਜ ਸਿੰਘ ਦੇ ਪੁੱਤਰ ਦੀਆਂ ਕਿਊਟ ਤਸਵੀਰਾਂ ਆਈਆਂ ਸਾਹਮਣੇ, ਹੇਜ਼ਲ ਨੇ ਸੈਲੀਬ੍ਰੇਟ ਕੀਤੀ ਪੁੱਤ ਦੀ ਪਹਿਲੀ ਲੋਹੜੀ

image source: Instagram

ਸੋਨਮ ਦੀ ਇਸ ਫੋਟੋ ਨੂੰ ਦੇਖ ਕੇ ਲੋਕ ਇਸ ਗੱਲ 'ਤੇ ਚਰਚਾ ਕਰ ਰਹੇ ਹਨ ਕਿ ਜਦੋਂ ਉਹ ਅਜਿਹਾ ਅੰਦਾਜ਼ ਰੱਖਦੀ ਹੈ ਤਾਂ ਉਹ ਆਪਣੇ ਬੇਟੇ ਨੂੰ ਕੀ ਸਿਖਾਏਗੀ। ਆਓ ਦੇਖਦੇ ਹਾਂ ਇਸ ਤਸਵੀਰ 'ਚ ਅਜਿਹਾ ਕੀ ਹੈ ਅਤੇ ਕਿਉਂ ਹੋ ਰਹੀ ਹੈ ਸੋਨਮ ਨੂੰ ਟ੍ਰੋਲ।

image of sonam kapoor image source: Instagram

ਸੋਨਮ ਕਪੂਰ ਦੀ ਇਹ ਫੋਟੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੀ ਯੋਗਾ ਕਲਾਸ ਦੇ ਬਾਹਰ ਸਪਾਟ ਹੋਈ ਹੈ। ਸੋਨਮ ਇੱਥੇ ਚੱਪਲਾਂ ਪਾਉਂਦੀ ਨਜ਼ਰ ਆ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਅਭਿਨੇਤਰੀ ਨੇ ਖੁਦ ਅਜਿਹਾ ਨਹੀਂ ਕੀਤਾ ਹੈ; ਸਗੋਂ ਉਨ੍ਹਾਂ ਦਾ ਸਟਾਫ ਮੈਂਬਰ ਉਸ ਨੂੰ ਚੱਪਲਾਂ ਪਹਿਨਾ ਰਿਹਾ ਹੈ। ਸੋਨਮ ਨੂੰ ਚੱਪਲਾਂ ਪਾਉਣ ਲਈ ਇੱਕ ਵਿਅਕਤੀ ਵੀ ਰੱਖਿਆ ਗਿਆ ਹੈ ਅਤੇ ਇਸ ਗੱਲ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ।

image source: Instagram

ਸੋਨਮ ਕਪੂਰ ਦੀ ਇਹ ਫੋਟੋ ਦੇਖ ਕੇ ਲੋਕ ਸਮਝ ਨਹੀਂ ਪਾ ਰਹੇ ਹਨ ਕਿ ਕੀ ਹੋ ਰਿਹਾ ਹੈ! ਸੋਸ਼ਲ ਮੀਡੀਆ 'ਤੇ ਕਈ ਕਮੈਂਟਸ ਆ ਰਹੇ ਹਨ, ਜਿਸ 'ਚ ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਜਦੋਂ ਸੋਨਮ ਖੁਦ ਹੀ ਅਜਿਹੀ ਹੈ ਤਾਂ ਉਹ ਆਪਣੇ ਬੇਟੇ ਵਾਯੂ ਨੂੰ ਕੀ ਸਿਖਾਏਗੀ। ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਇੰਨਾ ਅਮੀਰ ਹੋਣਾ ਠੀਕ ਨਹੀਂ ਕਿ ਤੁਸੀਂ ਆਪਣੀ ਜੁੱਤੀ ਵੀ ਨਾ ਪਾ ਸਕੋ।

You may also like