ਕਰਨ ਔਜਲਾ ਨੇ ਰਚਿਆ ਇਤਿਹਾਸ, ਗਾਇਕ ਦੀ ਐਲਬਮ 'ਮੇਕਿੰਗ ਮੈਮੋਰੀਜ਼' ਨੇ 400 ਮਿਲੀਅਨ ਸਟ੍ਰੀਮਸ ਕੀਤੇ ਪਾਰ

ਕਰਨ ਔਜਲਾ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਇੰਡਸਟਰੀ ਤੋਂ ਲੈ ਕੇ ਵਿਸ਼ਵ ਭਰ ਵਿੱਚ ਆਪਣੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਗਾਇਕ ਦੀ ਐਲਬਮ 'ਮੇਕਿੰਗ ਮੈਮੋਰੀਜ਼' ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਆਓ ਜਾਣਦੇ ਹਾਂ।

Written by  Pushp Raj   |  April 10th 2024 04:16 PM  |  Updated: April 10th 2024 04:16 PM

ਕਰਨ ਔਜਲਾ ਨੇ ਰਚਿਆ ਇਤਿਹਾਸ, ਗਾਇਕ ਦੀ ਐਲਬਮ 'ਮੇਕਿੰਗ ਮੈਮੋਰੀਜ਼' ਨੇ 400 ਮਿਲੀਅਨ ਸਟ੍ਰੀਮਸ ਕੀਤੇ ਪਾਰ

Karan Aujla 'Making Memories' crossed 400 million streams: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਆਪਣੀ ਦਮਦਾਰ ਗਾਇਕੀ ਤੇ ਗੀਤਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਦੀ ਐਲਬਮ 'ਮੇਕਿੰਗ ਮੈਮੋਰੀਜ਼' ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਆਓ ਜਾਣਦੇ ਹਾਂ। 

ਦੱਸ ਦਈਏ ਕਿ ਕਰਨ ਔਜਲਾ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਇੰਡਸਟਰੀ ਤੋਂ ਲੈ ਕੇ ਵਿਸ਼ਵ ਭਰ ਵਿੱਚ ਆਪਣੀ ਪਛਾਣ ਬਣਾਈ ਹੈ। ਬੀਤੇ ਦਿਨੀਂ ਕਰਨ ਔਜਲਾ ਨੇ ਜੂਨੋ ਅਵਾਰਡ ਵਿੱਚ ਪਰਫਾਰਮੈਂਸ ਦਿੱਤੀ ਤੇ ਪਬਲਿਕ ਦੇ ਸਭ ਤੋਂ ਪਸੰਦੀਦਾ ਕਲਾਕਾਰ ਹੋਣ ਦਾ ਖਿਤਾਬ ਵੀ ਹਾਸਿਲ ਕੀਤਾ। 

ਇੱਕ ਵਾਰ ਫਿਰ ਤੋਂ ਕਰਨ ਔਜਲਾ ਆਪਣੇ ਗੀਤਾਂ ਰਾਹੀਂ ਨਵਾਂ ਇਤਿਹਾਸ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਗਾਇਕ ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਨਵਾਂ ਰਿਕਾਰਡ ਬਣਾਇਆ ਹੈ। ਕਰਨ ਔਜਲਾ ਦੀ ਇਸ ਐਲਬਮ ਨੇ 18 ਅਗਸਤ, 2023 ਤੋਂ ਹੁਣ ਤੱਕ 400 ਮਿਲੀਅਨ ਸਟ੍ਰੀਮਸ ਪਾਰ ਕਰ ਲਏ ਹਨ। 

ਕਰਨ ਔਜਲਾ ਦੀ ਇਸ ਐਲਬਮ ਨੇ ਨਾਂ ਮਹਿਜ਼ ਉਸ ਦੇ ਸੰਗੀਤ ਕਰੀਅਰ ਵਿੱਚ ਇੱਕ ਨਵਾਂ ਮੁਕਾਮ ਸਥਾਪਿਤ ਕੀਤਾ ਹੈ, ਬਲਕਿ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਵੀ ਇੱਕ ਵੱਡੀ ਉਪਲਬਧੀ ਹੈ। ਇਸ ਐਲਬਮ ਦੀ ਸਫਲਤਾ ਇਹ ਦਰਸਾਉਂਦੀ ਹੈ ਕਿ ਕਰਨ ਔਜਲਾ ਦਾ ਸੰਗੀਤ ਨਾਂ ਮਹਿਜ਼ ਰਾਸ਼ਟਰੀ ਪੱਧਰ ਉੱਤੇ ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।

 

ਹੋਰ ਪੜ੍ਹੋ : ਅਜੇ ਦੇਵਗਨ ਦੀ ਫਿਲਮ 'ਮੈਦਾਨ' ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਮੈਸੂਰ ਕੋਰਟ ਨੇ ਲਗਾਈ ਰੋਕ, ਜਾਣੋ ਕਿਉਂ

ਕਰਨ ਔਜਲਾ ਦੀ ਇਸ ਐਲਬਮ 'ਮੇਕਿੰਗ ਮੈਮੋਰੀਜ਼' ਵਿੱਚ ਸ਼ਾਮਲ ਹਰੇਕ ਗੀਤ ਨੇ ਸ੍ਰੋਤਿਆਂ ਨੇ ਕਾਫੀ ਪਸੰਦ ਕੀਤਾ ਹੈ। ਇਸ ਐਲਬਮ ਦੀ ਅਣਮਿੱਥੀ ਸਫਲਤਾ ਕਰਨ ਔਜਲਾ ਦੇ ਸੰਗੀਤ ਸਫ਼ਰ ਵਿੱਚ ਨਵੀਂ ਕਾਮਯਾਬੀ ਹਾਸਿਲ ਹੋਈ ਹੈ। ਗਾਇਕ ਨੇ ਆਪਣੇ ਫੈਨਜ਼ ਨੂੰ ਇਸ ਅਥਾਹ ਪਿਆਰ ਤੇ ਸਾਥ ਦੇਣ ਲਈ ਧੰਨਵਾਦ ਕੀਤਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network