ਬਤੌਰ ਗਾਇਕਾ ਸੋਨੀਆ ਮਾਨ ਨੇ ਆਪਣਾ ਪਹਿਲਾ ਗਾਣਾ ਕੀਤਾ ਰਿਲੀਜ਼

Written by  Rupinder Kaler   |  February 06th 2020 10:53 AM  |  Updated: February 06th 2020 10:53 AM

ਬਤੌਰ ਗਾਇਕਾ ਸੋਨੀਆ ਮਾਨ ਨੇ ਆਪਣਾ ਪਹਿਲਾ ਗਾਣਾ ਕੀਤਾ ਰਿਲੀਜ਼

ਸੋਨੀਆ ਮਾਨ ਤੇ ਹਿਮੇਸ਼ ਰੇਸ਼ਮੀਆ ਦੀ ਬਾਲੀਵੁੱਡ ਫ਼ਿਲਮ ‘ਹੈਪੀ ਹਾਰਡੀ ਹੀਰ’ ਨੂੰ ਫ਼ਿਲਮਾਂ ਦੇਖਣ ਵਾਲਿਆਂ ਨੇ ਕਾਫੀ ਪਸੰਦ ਕੀਤਾ ਹੈ । ਇਹ ਫ਼ਿਲਮ ਇੱਕ ਲਵ ਸਟੋਰੀ ਸੀ, ਜਿਸ ਵਿੱਚ ਹਿਮੇਸ਼ ਰੇਸ਼ਮੀਆ ਦਾ ਡਬਲ ਰੋਲ ਹੈ । ਫ਼ਿਲਮ ਦੇ ਗਾਣੇ ਤੇ ਕਹਾਣੀ ਲੋਕਾਂ ਨੂੰ ਕਾਫੀ ਪਸੰਦ ਆਈ ਹੈ । ਪਰ ਇਸ ਸਭ ਦੇ ਚਲਦੇ ਫ਼ਿਲਮ ਦੀ ਹੀਰੋਇਨ ਸੋਨੀਆ ਮਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਸਰਪਰਾਈਜ਼ ਦਿੱਤਾ ਹੈ ।

https://www.instagram.com/p/B8Bpwp0HiOu/

ਸੋਨੀਆ ਮਾਨ ਨੇ ਆਪਣੇ ਪਹਿਲੇ ਗਾਣੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਦਮ ਰੱਖਿਆ ਹੈ । ਸੋਨੀਆ ਮਾਨ ਨੇ ਇਸ ਗਾਣੇ ਨੂੰ ‘ਟਿੱਕਾ’ ਟਾਈਟਲ ਹੇਠ ਰਿਲੀਜ਼ ਕੀਤਾ ਹੈ । ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਗਾਣੇ ਦਾ ਵੀਡੀਓ ਸ਼ੇਅਰ ਕੀਤਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ‘ਇੱਕ ਗਾਇਕਾ ਦੇ ਤੌਰ ’ਤੇ ਮੇਰਾ ਇਹ ਪਹਿਲਾ ਗਾਣਾ ਹੈ’ ।

https://www.instagram.com/p/B8LUNmQH6v1/

ਸੋਨੀਆ ਮਾਨ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦਾ ਇਹ ਗਾਣਾ ਕਾਫੀ ਪਸੰਦ ਆ ਰਿਹਾ ਹੈ ਕਿਉਂਕਿ ਪਹਿਲਾਂ ਤਾਂ ਉਹ ਗਾਣਿਆਂ ਦੀ ਵੀਡੀਓ ਵਿੱਚ ਨਜ਼ਰ ਆਉਂਦੇ ਸਨ ਪਰ ਹੁਣ ਉਹਨਾਂ ਦਾ ਖੁਦ ਦਾ ਗਾਣਾ ਆਇਆ ਹੈ ।

https://www.instagram.com/p/B8Lfzi0nSeH/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network